JALANDHAR WEATHER

ਮੰਦਰ ਬੰਬ ਧਮਾਕੇ ਵਿਚ ਲੋੜੀਂਦੇ ਵਿਅਕਤੀ ਦਾ ਪੁਲਿਸ ਵਲੋਂ ਐਨਕਾਊਂਟਰ

ਰਾਜਾਸਾਂਸੀ, (ਅੰਮ੍ਰਿਤਸਰ), 17 ਮਾਰਚ (ਹਰਦੀਪ ਸਿੰਘ ਖੀਵਾ)- ਪੁਲਿਸ ਵਲੋਂ ਬੀਤੇ ਦਿਨੀਂ ਇਕ ਮੰਦਰ ’ਚ ਗ੍ਰਨੇਡ ਧਮਾਕਿਆਂ ਵਿਚ ਲੋੜੀਂਦੇ ਗੁਰਸਿਦਕ ਸਿੰਘ ਉਰਫ਼ ਸਿਦਕ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਨੇੜੇ ਪਿੰਡ ਬੱਲ ਸਚੰਦਰ ’ਚ ਪੁਲਿਸ ਵਲੋਂ ਮੁੱਠਭੇੜ ਦੌਰਾਨ ਹਲਾਕ ਕਰ ਦਿੱਤਾ ਗਿਆ, ਜਦੋਂ ਕਿ ਦੂਸਰਾ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਵਲੋਂ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਹਮਲਾਵਰਾਂ ਦੇ ਪਾਕਿਸਤਾਨ ਅਤੇ ਆਈ.ਐਸ.ਆਈ. ਨਾਲ ਸੰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਐਸ.ਐਚ.ਓ ਛੇਹਰਟਾ ਵਲੋਂ ਵਾਰਦਾਤ ’ਚ ਵਰਤੇ ਗਏ ਮੋਟਰਸਾਈਕਲ ਸੰਬੰਧੀ ਪੁਖਤਾ ਸੂਚਨਾ ਮਿਲਣ ’ਤੇ ਇਸ ਦੇ ਮਾਲਕ ਵਰਿੰਦਰ ਪੁੱਤਰ ਨਿਰਮਲ ਸਿੰਘ ਵਾਸੀ ਰਾਜਾਸਾਂਸੀ ਤੋਂ ਪੁੱਛਗਿੱਛ ਕਰਨ ’ਤੇ ਦੋਸ਼ੀ ਦਾ ਨਾਂਅ ਸਾਹਮਣੇ ਆਇਆ। ਦੋਸ਼ੀਆਂ ਦੀ ਪਛਾਣ ਗੁਰਸਿਦਕ ਉਰਫ ਸਿਦਕੀ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਬੱਲ, ਅੰਮ੍ਰਿਤਸਰ ਤੇ ਵਿਸ਼ਾਲ ਉਰਫ ਚੂਈ ਪੁੱਤਰ ਰਾਜੂ ਵਾਸੀ ਰਾਜਾਸਾਂਸੀ, ਅੰਮ੍ਰਿਤਸਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਮੁਲਜ਼ਮਾਂ ਬਾਰੇ ਖਾਸ ਸੂਚਨਾ ਮਿਲੀ ਸੀ ਕਿ ਉਹ ਰਾਜਾਸਾਂਸੀ ਇਲਾਕੇ ਵਿਚ ਘੁੰਮ ਰਹੇ ਹਨ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀ.ਆਈ.ੲ.ੇ ਅਤੇ ਐਸ.ਐਚ.ਓ. ਛੇਹਰਟਾ ਦੀਆਂ ਪੁਲਿਸ ਪਾਰਟੀਆਂ ਬਣਾਈਆਂ ਗਈਆਂ ਸਨ। ਜਦੋਂ ਐਸ.ਐਚ.ਓ. ਛੇਹਰਟਾ ਨੇ ਮੁਲਜ਼ਮ ਦੇ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣਾ ਮੋਟਰਸਾਈਕਲ ਛੱਡ ਕੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਕਾਂਸਟੇਬਲ ਗੁਰਪ੍ਰੀਤ ਸਿੰਘ ਦੇ ਖੱਬੇ ਹੱਥ ਵਿਚ ਲੱਗੀ, ਇਕ ਗੋਲੀ ਇੰਸਪੈਕਟਰ ਅਮੋਲਕ ਸਿੰਘ ਦੀ ਪੱਗ ਵਿਚ ਲੱਗੀ ਅਤੇ ਇਕ ਗੋਲੀ ਪੁਲਿਸ ਦੀ ਗੱਡੀ ਵਿਚ ਲੱਗੀ। ਇੰਸਪੈਕਟਰ ਵਿਨੋਦ ਕੁਮਾਰ ਨੇ ਆਪਣੇ ਬਚਾਅ ਵਿਚ ਆਪਣੇ ਪਿਸਤੌਲ ਤੋਂ ਗੋਲੀ ਚਲਾ ਦਿੱਤੀ, ਜੋ ਮੁਲਜ਼ਮ ਗੁਰਸਿਦਕ ਦੇ ਲੱਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ