JALANDHAR WEATHER

ਨਗਰ ਪੰਚਇਤ ਰਾਜਾਸਾਂਸੀ ਇਸ ਵਾਰ ਬਜਟ 2025-2026 ਤੋਂ ਰਹੇਗੀ ਵਾਂਝੀ

ਰਾਜਾਸਾਂਸੀ (ਅੰਮ੍ਰਿਤਸਰ) , 16 ਮਾਰਚ (ਹਰਦੀਪ ਸਿੰਘ ਖੀਵਾ) - ਪੰਜਾਬ ਸਰਕਾਰ ਵਲੋਂ ਹੋਰਨਾਂ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਤਿੰਨ ਮਹੀਨੇ ਪਹਿਲਾਂ ਕਰਵਾਈਆਂ ਗਈਆਂ ਸਨ। ਪਰੰਤੂ ਨਗਰ ਪੰਚਾਇਤ ਰਾਜਾਸਾਂਸੀ ਦੀ ਤਿੰਨ ਮਹੀਨੇ ਪਹਿਲਾਂ 21 ਦਸੰਬਰ 2024 ਨੂੰ ਹੋਈ ਚੋਣ ਤੋਂ ਬਾਅਦ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪ੍ਰਸ਼ਾਸਨ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਉਣ ਤੋਂ ਨਾਕਾਮਯਾਬ ਰਹੀ। ਜਿਸ ਕਾਰਨ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਦੇਸ਼ ਵਿਦੇਸ਼ ਵਿਚ ਪਹਿਚਾਣ ਰੱਖਣ ਵਾਲੇ ਕਰੀਬ ਕਰੀਬ 20 ਹਜ਼ਾਰ ਦੀ ਆਬਾਦੀ ਵਾਲੇ ਕਸਬਾ ਰਾਜਾਸਾਂਸੀ ਦੇ ਲੋਕਾਂ ਦੇ ਜਿੱਥੇ ਆਪਣੇ ਨਿੱਜੀ ਕੰਮ ਰੁਕੇ ਹਨ ਉੱਥੇ ਵਿਕਾਸ ਕਾਰਜ ਵੀ ਠੱਪ ਹੋਏ ਪਏ ਹਨ ਤੇ ਸ਼ਹਿਰ ਵਾਸੀਆਂ ਵਿਚ  ਹਾਹਾਕਾਰ ਮਚੀ ਹੋਈ ਹੈ। ਲੋਕਾਂ ਦਾ ਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਰਾਜਾਸਾਂਸੀ ਚ ਗੁੱਟਬੰਦੀ ਹੋਣ ਕਰਕੇ ਨਗਰ ਪੰਚਾਇਤ ਦੇ ਪ੍ਧਾਨ ਸਮੇਤ ਅਹੁਦੇਦਾਰਾਂ ਦੀ ਚੋਣ ਨਹੀਂ ਕਰਵਾਈ ਜਾ ਰਹੀ। ਇਤਹਾਸ ਵਿਚ ਪਹਿਲੀ ਵਾਰ ਹੋਵੇਗਾਂ ਕਿ ਨਗਰ ਪੰਚਇਤ ਰਾਜਾਸਾਂਸੀ ਦੀ ਚੋਣ ਤਿੰਨ ਮਹਿਨੇ ਹੋਣ ਤੋਂ ਬਾਅਦ ਵੀ ਪ੍ਰਧਾਨ ਦੀ ਚੋਣ ਨਹੀ ਹੋਈ। ਜਦੋਂ ਕਿ 17 ਜਨਵਰੀ 2025 ਨੂੰ ਇਸ ਉਕਤ ਨਗਰ ਪੰਚਾਇਤ ਦੇ ਕੌਂਸਲਰਾਂ ਨੂੰ ਸਹੁੰ ਚੱਕਣ ਦੇ ਬਾਅਦ ਵੀ ਪ੍ਰਧਾਨ ਦੀ ਚੋਣ ਨਹੀ ਕਰਵਾਈ ਗਈ। ਇਸ ਸੰਬੰਧੀ ਜਦ ਸਬੰਧਤ ਐਸ.ਡੀ.ਐਮ. ਲੋਪੋਕੇ ਅਮਨਦੀਪ ਕੌਰ ਘੁੰਮਣ ਨਾਲ ਫੋਨ ਤੇ ਰਾਬਤਾ ਕੀਤਾ ਤਾਂ ਉਨ੍ਹਾਂ ਨੇ ਨਗਰ ਪੰਚਾਇਤ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਦੀ ਗੱਲ ਸੁਣਦਿਆਂ ਹੀ 'ਅਜੀਤ' ਦੇ ਪ੍ਰਤੀਨਿਧ ਦਾ ਤੁਰੰਤ ਫੋਨ ਕੱਟ ਕੇ ਕੰਨੀ ਕਤਰਾ ਲਈ ਤੇ ਬਾਰ-ਬਾਰ ਫੋਨ ਕਰਨ ਤੇ ਫੋਨ ਵੀ ਨਾ ਚੁੱਕਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ