ਰੇਲ ਗੱਡੀ ਦੀ ਚਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ

ਨਡਾਲਾ, (ਕਪੂਰਥਲਾ), 17 ਮਾਰਚ (ਰਘਬਿੰਦਰ ਸਿੰਘ)- ਢਿੱਲਵਾਂ ਰੇਲ ਲਾਈਨਾਂ ’ਤੇ, ਰੇਲ ਗੱਡੀ ਦੀ ਚਪੇਟ ਵਿਚ ਆਉਣ ਨਾਲ 1 ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਵਿਅਕਤੀ ਦੀ ਪਛਾਣ ਲਖਵਿੰਦਰ ਪਾਲ ਸ਼ਰਮਾ ਪੁੱਤਰ ਪੰਡਿਤ ਕੇਵਲ ਕ੍ਰਿਸ਼ਨ ਵਾਸੀ ਨਡਾਲਾ ਵਜੋਂ ਹੋਈ ਹੈ, ਜਿਸ ਦੀ ਮ੍ਰਿਤਕ ਦੇਹ ਕਪੂਰਥਲਾ ਮੁਰਦਾ ਘਰ ਵਿਖੇ ਰਖਵਾਈ ਗਈ ਹੈ ।