JALANDHAR WEATHER

ਮੋਗਾ ਐਨਕਾਊਂਟਰ: ਐਸ.ਐਸ.ਪੀ. ਮੋਗਾ ਨੇ ਦਿੱਤੀ ਕਾਰਵਾਈ ਦੀ ਜਾਣਕਾਰੀ

ਮੋਗਾ, 17 ਮਾਰਚ- ਮੋਗਾ ਵਿਚ ਹੋਏ ਐਨਕਾਊਂਟਰ ਸੰਬੰਧੀ ਐਸ.ਐਸ.ਪੀ. ਮੋਗਾ ਅਜੈ ਗਾਂਧੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12 ਫਰਵਰੀ ਨੂੰ ਪਿੰਡ ਡਾਲਾ ਪੰਚਾਇਤ ਮੈਂਬਰ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਹੋਈ ਸੀ। ਉਹ ਘਟਨਾ ਇਕ ਲੋੜੀਂਦੇ ਅਪਰਾਧੀ ਦੁਆਰਾ ਅੰਜ਼ਾਮ ਦਿੱਤੀ ਗਈ ਸੀ ਤੇ ਜਦੋਂ ਅਸੀਂ ਇਸ ਦੀ ਜਾਂਚ ਕੀਤੀ, ਤਾਂ ਅਸੀਂ ਦੋ ਦੋਸ਼ੀਆਂ ਦੀ ਪਛਾਣ ਕੀਤੀ, ਜਿਨ੍ਹਾਂ ਨੇ ਇਹ ਕੀਤਾ। ਉਹ ਸ਼ੱਕੀ ਹਾਲਾਤ ਵਿਚ ਇਲਾਕੇ ਵਿਚ ਘੁੰਮ ਰਹੇ ਸਨ। ਜਦੋਂ ਟੀਮ ਉਨ੍ਹਾਂ ਨੂੰ ਫੜਨ ਲਈ ਇਲਾਕੇ ਵਿਚ ਪਹੁੰਚੀ, ਤਾਂ ਉਨ੍ਹਾਂ ਨੇ ਖੇਤਾਂ ਵਿਚੋਂ ਭੱਜਣ ਲਈ ਪੁਲਿਸ ਟੀਮ ’ਤੇ ਗੋਲੀਬਾਰੀ ਕੀਤੀ। ਉਨ੍ਹਾਂ ਵਲੋਂ ਦੋ ਤੋਂ ਤਿੰਨ ਗੋਲੀਆਂ ਚਲਾਈਆਂ ਗਈਆਂ ਤੇ ਬਚਾਅ ਲਈ ਪੁਲਿਸ ਵਲੋਂ ਦੋ ਗੋਲੀਆਂ ਚਲਾਈਆਂ ਗਈਆਂ। ਗੋਲੀ ਇਕ ਅਪਰਾਧੀ ਦੇ ਪੈਰ ਵਿਚ ਲੱਗੀ ਅਤੇ ਉਸ ਨੂੰ ਮੌਕੇ ’ਤੇ ਫੜ ਲਿਆ ਗਿਆ ਅਤੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਠੀਕ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਵਿਚ ਕੋਈ ਵੀ ਪੁਲਿਸ ਕਰਮਚਾਰੀ ਜ਼ਖਮੀ ਨਹੀਂ ਹੋਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ