ਮੈਨੂੰ ਕਦੇ ਵੀ ਇਕੱਲਾ ਮਹਿਸੂਸ ਨਹੀਂ ਹੁੰਦਾ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 16 ਮਾਰਚ - ਲੈਕਸ ਫ੍ਰਾਈਡਮੈਨ ਨਾਲ ਇਕ ਪੋਡਕਾਸਟ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਕਦੇ ਵੀ ਇਕੱਲਾ ਮਹਿਸੂਸ ਨਹੀਂ ਕਰਦਾ ਕਿਉਂਕਿ ਮੈਂ 1+1 ਸਿਧਾਂਤ ਵਿਚ ਵਿਸ਼ਵਾਸ ਰੱਖਦਾ ਹਾਂ। ਪਹਿਲਾ ਮੋਦੀ ਹੈ, ਅਤੇ ਦੂਜਾ ਭਗਵਾਨ ਹੈ। ਮੈਂ ਕਦੇ ਵੀ ਇਕੱਲਾ ਨਹੀਂ ਹੁੰਦਾ ਕਿਉਂਕਿ ਪਰਮਾਤਮਾ ਹਮੇਸ਼ਾ ਮੇਰੇ ਨਾਲ ਹੁੰਦਾ ਹੈ। ਮੇਰੇ ਲਈ, 'ਲੋਕਾਂ ਦੀ ਸੇਵਾ ਪਰਮਾਤਮਾ ਦੀ ਸੇਵਾ ਹੈ'। ਮੈਨੂੰ ਪਰਮਾਤਮਾ ਅਤੇ 140 ਕਰੋੜ ਭਾਰਤੀਆਂ ਦਾ ਸਮਰਥਨ ਪ੍ਰਾਪਤ ਹੈ।