ਬਜਟ ਸੈਸ਼ਨ ਦਾ ਅੱਜ ਚੌਥਾ ਦਿਨ, ਅਡਾਨੀ ਦੇ ਊਰਜਾ ਪ੍ਰਾਜੈਕਟ ’ਤੇ ਹੋ ਸਕਦੀ ਹੈ ਬਹਿਸ

ਨਵੀਂ ਦਿੱਲੀ, 17 ਮਾਰਚ- ਅੱਜ ਬਜਟ ਸੈਸ਼ਨ ਦਾ ਚੌਥਾ ਦਿਨ ਹੈ। ਸੈਸ਼ਨ ਦੇ ਪਿਛਲੇ ਤਿੰਨ ਦਿਨ ਹੰਗਾਮੇ ਭਰੇ ਰਹੇ ਹਨ। ਤਿੰਨੋਂ ਦਿਨ, ਡੀ.ਐਮ.ਕੇ. ਸੰਸਦ ਮੈਂਬਰਾਂ ਨੇ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) ਅਤੇ ਤ੍ਰਿਭਾਸ਼ਾ ਨੂੰ ਲੈ ਕੇ ਬਹੁਤ ਹੰਗਾਮਾ ਕੀਤਾ। ਅੱਜ ਵੀ ਇਸ ਉੱਤੇ ਹੰਗਾਮਾ ਹੋ ਸਕਦਾ ਹੈ। ਬਜਟ ਸੈਸ਼ਨ ਦੇ ਤੀਜੇ ਦਿਨ, ਕਾਂਗਰਸ ਨੇ ਗੁਜਰਾਤ ਵਿਚ ਭਾਰਤ-ਪਾਕਿਸਤਾਨ ਸਰਹੱਦ ’ਤੇ ਅਡਾਨੀ ਸਮੂਹ ਦੇ ਨਵਿਆਉਣਯੋਗ ਊਰਜਾ ਪ੍ਰੋਜੈਕਟ ਦੀ ਪ੍ਰਵਾਨਗੀ ’ਤੇ ਸਵਾਲ ਉਠਾਏ ਸਨ। ਕਾਂਗਰਸ ਨੇ ਇਸ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਿਆ ਸੀ। ਇਸ ਮੁੱਦੇ ਨੂੰ ਲੈ ਕੇ ਅੱਜ ਸੰਸਦ ਵਿਚ ਹੰਗਾਮਾ ਹੋ ਸਕਦਾ ਹੈ।