ਗਵਾਲੀਅਰ : ਹਸਪਤਾਲ ਦੇ ਮੈਟਰਨਿਟੀ ਵਾਰਡ 'ਚ ਲੱਗੀ ਅੱਗ

ਗਵਾਲੀਅਰ, 16 ਮਾਰਚ - ਪੁਲਿਸ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਕਮਲਾ ਰਾਜਾ ਹਸਪਤਾਲ ਦੇ ਮੈਟਰਨਿਟੀ ਵਾਰਡ ਵਿਚ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਤੋਂ ਬਾਅਦ, ਪੂਰੇ ਹਸਪਤਾਲ ਦੇ ਲਗਭਗ 150 ਮਰੀਜ਼ਾਂ, ਜਿਨ੍ਹਾਂ ਵਿਚ ਮੈਟਰਨਿਟੀ ਵਾਰਡ ਦੇ ਮਰੀਜ਼ ਵੀ ਸ਼ਾਮਿਲ ਸਨ, ਨੂੰ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ।ਦੋ ਫਾਇਰ ਟੈਂਡਰ ਮੌਕੇ 'ਤੇ ਤਾਇਨਾਤ ਕੀਤੇ ਗਏ ਜਿਨ੍ਹਾਂ ਦੀ ਮਦਦ ਨਾਲ ਅੱਗ 'ਤੇ ਸਫਲਤਾਪੂਰਵਕ ਕਾਬੂ ਪਾਇਆ ਗਿਆ।