ਹੋਲੀ ਨੂੰ ਲੈ ਕੇ ਸੀਬੀਐਸਈ ਦਾ ਅਹਿਮ ਫ਼ੈਸਲਾ, 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ

ਨਵੀਂ ਦਿੱਲੀ , 13 ਮਾਰਚ - ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। 12ਵੀਂ ਜਮਾਤ ਦੀ ਹਿੰਦੀ ਕੋਰ/ਹਿੰਦੀ ਚੋਣਵੀਂ ਪ੍ਰੀਖਿਆ 15 ਮਾਰਚ ਨੂੰ ਹੈ। ਕਈ ਥਾਵਾਂ 'ਤੇ ਹੋਲੀ ਦੇ ਤਿਉਹਾਰ ਕਾਰਨ ਉਸ ਦਿਨ ਪ੍ਰੀਖਿਆ ਦੇਣ ਵਿਚ ਮੁਸ਼ਕਿਲ ਆ ਸਕਦੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਬੋਰਡ ਨੇ ਇਕ ਹੋਰ ਮੌਕਾ ਦੇਣ ਦਾ ਫ਼ੈਸਲਾ ਸਲਾ ਕੀਤਾ ਹੈ।ਸੀਬੀਐਸਈ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਇਲਾਕਿਆਂ ਵਿਚ ਹੋਲੀ 14 ਮਾਰਚ ਦੀ ਬਜਾਏ 15 ਮਾਰਚ ਨੂੰ ਮਨਾਈ ਜਾਵੇਗੀ, ਜਾਂ ਹੋਲੀ ਦੇ ਜਸ਼ਨ 14 ਤੋਂ 15 ਮਾਰਚ ਤੱਕ ਜਾਰੀ ਰਹਿਣਗੇ, ਜਿਸ ਕਰਕੇ ਇਹ ਬਦਲਾਅ ਕੀਆ ਗਿਆ ਹੈ।