ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ

ਸ੍ਰੀ ਮੁਕਤਸਰ ਸਾਹਿਬ ,13 ਮਾਰਚ (ਰਣਜੀਤ ਸਿੰਘ ਢਿੱਲੋਂ) - ਪਿਛਲੇ ਦਿਨਾਂ ਵਿਚ ਪੰਜਾਬ 'ਚ ਪੰਥਕ ਰਾਜਨੀਤੀ ਵਿਚ ਵਾਪਰ ਰਹੇ ਵੱਖ-ਵੱਖ ਘਟਨਾਕ੍ਰਮਾਂ ਤੋਂ ਸੁਖਬੀਰ ਸਿੰਘ ਬਾਦਲ ਮੀਡੀਆ ਬਿਆਨਬਾਜ਼ੀ ਤੋਂ ਪਾਸੇ ਰਹੇ ਤੇ ਮੋਢੇ 'ਤੇ ਸੱਟ ਲੱਗਣ ਮਗਰੋਂ ਪਹਿਲੀ ਵਾਰ ਸੁਖਬੀਰ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਪਹੁੰਚੇ। ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੌਂਸਲਰ ਰੁਪਿੰਦਰ ਬੱਤਰਾ ਅਤੇ ਅਕਾਲੀ ਆਗੂ ਲਾਡੀ ਬੱਤਰਾ ਦੇ ਗ੍ਰਹਿ ਵਿਖੇ ਪਹੁੰਚ ਕੇ ਬੇਟੇ ਸਨਮ ਬੱਤਰਾ ਦੇ ਵਿਆਹ 'ਤੇ ਨਵਵਿਆਹੀ ਜੋੜੀ ਨੂੰ ਮੁਬਾਰਕਬਾਦ ਦਿੱਤੀ। ਇਸ ਤਰ੍ਹਾਂ ਪਿੰਡ ਗੁਲਾਬੇਵਾਲਾ ਵਿਖੇ ਸਾਬਕਾ ਸਰਪੰਚ ਬਲਰਾਜ ਸਿੰਘ ਦੇ ਬੇਟੇ ਦੇ ਹੋਏ ਵਿਆਹ ਤੇ ਪਰਿਵਾਰ ਨੂੰ ਵਧਾਈ ਦਿੱਤੀ। ਮੰਡੀ ਬਰੀਵਾਲਾ ਵਿਖੇ ਅਕਾਲੀ ਆਗੂ ਚਰਨ ਦਾਸ ਚੰਨਾ ਦੇ ਭਰਾ ਕ੍ਰਿਸ਼ਨ ਕੁਮਾਰ ਰਾਜੂ ਦੇ ਦਿਹਾਂਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕਈ ਦਿਨਾਂ ਬਾਅਦ ਸੁਖਬੀਰ ਸਿੰਘ ਬਾਦਲ ਜਨਤਕ ਤੌਰ 'ਤੇ ਅੱਜ ਵਿਚਰਦੇ ਨਜ਼ਰ ਆਏ।