ਪਿੰਡ ਸੀਹਾ ਦੋਦਾ ਦੇ ਬੱਚੇ ਨੂੰ ਅਗਵਾ ਕਰਨ ਵਾਲਿਆਂ ਦਾ ਇਨਕਾਊਂਟਰ

ਨਾਭਾ, 13 ਮਾਰਚ-ਬੀਤੇ ਕੱਲ੍ਹ ਖੰਨਾ ਸ਼ਹਿਰ ਦੇ ਪਿੰਡ ਸੀਹਾ ਦੋਦਾ ਦੇ ਸੱਤ ਸਾਲਾ ਬੱਚੇ ਭਵਕੀਰਤ ਸਿੰਘ ਨੂੰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਅਗਵਾ ਕਰ ਲਿਆ ਗਿਆ ਸੀ ਜਿਨ੍ਹਾਂ ਦਾ ਪੁਲਿਸ ਵਲੋਂ ਪਿੱਛਾ ਕੀਤਾ ਜਾ ਰਿਹਾ ਸੀ। ਅਗਵਾਕਾਰ ਨੌਜਵਾਨਾਂ ਦਾ ਇਨਕਾਊਂਟਰ ਨਾਭਾ ਬਲਾਕ ਦੇ ਪਿੰਡ ਮੰਡੋਰ ਵਿਖੇ ਕੀਤਾ ਤੇ ਅਜੇ ਵੀ ਚੱਲ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਵਲੋਂ ਪਿੰਡ ਮੰਡੋਰ ਨੂੰ ਚਾਰੇ ਪਾਸਿਓਂ ਪਿੰਡ ਦੀ ਘੇਰਾਬੰਦੀ ਕੀਤੀ ਗਈ। ਇਸ ਦੀ ਅਗਵਾਈ ਪੁਲਿਸ ਦੇ ਤਿੰਨ ਜ਼ਿਲ੍ਹਿਆਂ ਦੀ ਟੀਮ ਵਲੋਂ ਕੀਤੀ ਜਾ ਰਹੀ ਹੈ।