ਧੋਖਾਧੜੀ ਦਾ ਸ਼ਿਕਾਰ ਜੁਗਰਾਜ ਸਿੰਘ ਭਾਰਤੀ ਸੈਨਾ ਅਤੇ ਅੰਬੈਸੀ ਦੀ ਬਦੌਲਤ ਮੀਆਂਮਾਰ ਤੋਂ ਵਾਪਸ ਪਰਤਿਆ

ਛੇਹਰਟਾ(ਅੰਮ੍ਰਿਤਸਰ ) , 13 ਮਾਰਚ (ਵਡਾਲੀ)-ਥਾਈਲੈਂਡ ‘ਚ ਨੌਕਰੀ ਦੀ ਆਨਲਾਈਨ ਪੇਸ਼ਕਸ਼ ਦਾ ਸ਼ਿਕਾਰ ਹੋਇਆ ਜੁਗਰਾਜ ਸਿੰਘ ਪੁੱਤਰ ਮਨਜਿੰਦਰ ਸਿੰਘ ਪੱਤੀ ਰੰਧਾਵਾ ਗੁਰੂ ਕੀ ਵਡਾਲੀ ਅੰਮ੍ਰਿਤਸਰ ਬੀਤੀ ਰਾਤ ਭਾਰਤੀ ਸੈਨਾ ਅਤੇ ਅੰਬੈਸੀ ਦੇ ਸਹਿਯੋਗ ਨਾਲ ਮਿਆਂਮਾਰ ਤੋਂ ਵਾਪਸ ਆਪਣੇ ਘਰ ਪਰਤ ਆਇਆ ਹੈ। ਜੁਗਰਾਜ ਸਿੰਘ ਨੇ ਦੱਸਿਆ ਕਿ ਉਹ 12ਵੀਂ ਪਾਸ ਹੈ ਤੇ ਇਥੇ ਸਕਰੈਬ ਦਾ ਕੰਮ ਕਰਦਾ ਸੀ ਤੇ ਉਸ ਵਲੋਂ ਆਨਲਾਈਨ ਡੀ.ਬੀ.ਐ.ਲ ਜੋ ਕਿ ਥਾਈਲੈਂਡ ਵਿਚ ਕੰਪਨੀ ਹੈਲੈ ਆਨਲਾਈਨ ਨੌਕਰੀ ਦੀ ਪੇਸ਼ਕਸ਼ ਆਉਂਦੀ ਹੈ। ਉਕਤ ਕੰਪਨੀ ਵਲੋਂ 8 ਦਸੰਬਰ ਨੂੰ ਮੈਨੂੰ ਟਿਕਟ ਭੇਜੀ ਜਾਂਦੀ ਹੈ ਤੇ 9ਦਸੰਬਰ 2024 ਨੂੰ ਮੈਂ ਦਿੱਲੀ ਤੋਂ ਫਲਾਈਟ ਲੈ ਕੇ ਬੈਂਕਾਕ ਪਹੁੰਚਿਆ। ਜਿਸ ਉਪਰੰਤ ਉਕਤ ਕੰਪਨੀ ਵਲੋਂ ਲਗਾਤਾਰ ਵੱਖ-ਵੱਖ ਟੈਕਸੀਆਂ ਬਦਲ ਕੇ ਸੱਤ ਘੰਟੇ ਸਫਰ ਕਰਕੇ ਦਰਿਆ ਪਾਰ ਕਰਕੇ ਮੈਨੂੰ ਮੀਆਂਮਾਰ ਲਜਾਇਆ ਗਿਆ। ਉਸ ਨੇ ਕਿਹਾ ਕਿ ਕੰਮ ਦਾ ਕੋਈ ਵੀ ਟਾਈਮ ਨਹੀਂ ਸੀ ਲਗਾਤਾਰ 16-16 ਘੰਟੇ ਸਾਡੇ ਕੋਲੋਂ ਕੰਮ ਕਰਵਾਇਆ ਜਾਂਦਾ ਸੀ। ਫਿਰ ਉਨ੍ਹਾਂ ਨੂੰ ਭਾਰਤੀ ਸੈਨਾ ਅਤੇ ਅੰਬੈਸੀ ਨੇ ਉਨ੍ਹਾਂ ਨਾਨੂੰ ਵਧੀਆ ਖਾਣਾ ਖਵਾਇਆ ਤੇ ਉਨ੍ਹਾਂ ਦੀ ਹਰੇਕ ਜ਼ ਰੂਰਤ ਦਾ ਖਿਆਲ ਰੱਖਿਆ।ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਧੋਖਾਧੜੀ ਤੋਂ ਬਚਣ ਲਈ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਸਾਈਟ 'ਤੇ ਇਤਬਾਰ ਨਾ ਕਰੋ।