ਟਰੰਪ ਵਲੋਂ ਯੂਰਪ ਤੋਂ ਆਉਣ ਵਾਲੀਆਂ ਸਾਰੀਆਂ ਵਾਈਨ ਅਤੇ ਹੋਰ ਅਲਕੋਹਲ ਵਾਲੇ ਉਤਪਾਦਾਂ 'ਤੇ 200% ਟੈਕਸ ਲਗਾਉਣ ਦੀ ਚਿਤਾਵਨੀ

ਵਾਸ਼ਿੰਗਟਨ ਡੀ.ਸੀ., 14 ਮਾਰਚ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ ਧਮਕੀਆਂ ਨੇ ਹੁਣ ਯੂਰਪੀਅਨ ਵਾਈਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਯੂਰਪੀਅਨ ਯੂਨੀਅਨ ਅਮਰੀਕੀ ਵਿਸਕੀ 'ਤੇ ਆਪਣਾ ਯੋਜਨਾਬੱਧ 50% ਟੈਕਸ ਵਾਪਸ ਨਹੀਂ ਲੈਂਦੀ ਹੈ ਤਾਂ ਉਹ ਯੂਰਪ ਤੋਂ ਆਉਣ ਵਾਲੀਆਂ ਸਾਰੀਆਂ ਵਾਈਨ ਅਤੇ ਹੋਰ ਅਲਕੋਹਲ ਵਾਲੇ ਉਤਪਾਦਾਂ 'ਤੇ 200% ਟੈਕਸ ਲਗਾਉਣਗੇ, ।