ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਉਸਮਾਨਪੁਰ (ਨਵਾਂਸ਼ਹਿਰ), 14 ਮਾਰਚ (ਸੰਦੀਪ ਮਝੂਰ) - ਅੱਜ ਉਸਮਾਨਪੁਰ ਅਤੇ ਆਸ ਪਾਸ ਦੇ ਪਿੰਡਾਂ ਵਿਚ ਰੰਗਾਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਖ਼ਾਸਕਰ ਬੱਚੇ ਹੋਲੀ ਦੇ ਤਿਉਹਾਰ ਦਾ ਖੂਬ ਅਨੰਦ ਲੈ ਰਹੇ ਹਨ। ਸਵੇਰ ਤੋਂ ਹੀ ਬੱਚੇ ਗਲੀਆਂ ਵਿਚ ਘੁੰਮ ਕੇ ਇਕ ਦੂਸਰੇ ਤੇ ਰੰਗ ਸੁੱਟ ਕੇ ਹੋਲੀ ਮਨਾ ਰਹੇ ਹਨ।ਇਸ ਵਾਰ ਖ਼ਾਸ ਗੱਲ ਇਹ ਹੈ ਕਿ ਬੱਚਿਆਂ ਦੇ ਹੱਥਾਂ ਵਿਚ ਸਵਦੇਸ਼ੀ ਪਿਚਕਾਰੀਆਂ ਹਨ।