ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ 'ਚ ਬੁਆਇਲਰ ਕਾਰਨ ਬਿਲਡਿੰਗ ਡਿੱਗੀ

ਲੁਧਿਆਣਾ, 8 ਮਾਰਚ (ਰੂਪੇਸ਼ ਕੁਮਾਰ)-ਲੁਧਿਆਣਾ ਦੇ ਫੋਕਲ ਪੁਆਇੰਟ ਸਥਿਤ ਫੇਜ਼ ਅੱਠ ਵਿਖੇ ਇਕ ਡਾਇੰਗ ਇੰਡਸਟਰੀ ਵਿਖੇ ਬੁਆਇਲਰ ਫਟਣ ਨਾਲ ਬਿਲਡਿੰਗ ਢਹਿ ਗਈ, ਜਿਸ ਵਿਚ ਇਕ ਦਰਜਨ ਦੇ ਕਰੀਬ ਮਜ਼ਦੂਰ ਦੱਬ ਗਏ ਸਨ ਜਿਨ੍ਹਾਂ ਵਿਚੋਂ ਛੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਜਦਕਿ ਬਾਕੀ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਐਨ.ਡੀ.ਐਫ. ਦੀਆਂ ਟੀਮਾਂ ਵਲੋਂ ਰੈਸਕਿਊ ਦਾ ਕੰਮ ਜਾਰੀ ਹੈ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਸਮੇਤ ਡੀ.ਸੀ. ਲੁਧਿਆਣਾ ਅਤੇ ਹੋਰ ਵੱਡੇ ਅਧਿਕਾਰੀ ਮੌਕੇ ਉਤੇ ਪਹੁੰਚੇ ਹੋਏ ਹਨ।