191 ਦਿਨਾਂ ਦੇ ਪੱਕੇ ਮੋਰਚੇ ਨੂੰ ਕੰਪਿਊਟਰ ਅਧਿਆਪਕਾਂ ਨੇ ਕੀਤਾ ਸਮਾਪਤ

ਸੰਗਰੂਰ , 9 ਮਾਰਚ (ਧੀਰਜ ਪਸ਼ੌਰੀਆ : ਪੰਜਾਬ ਦੇ ਕੰਪਿਊਟਰ ਅਧਿਆਪਕ "ਕੰਪਿਊਟਰ ਅਧਿਆਪਕ ਭੁੱਖ ਹੜਤਾਲ' ਸੰਘਰਸ਼ ਕਮੇਟੀ" ਦੇ ਬੈਨਰ ਹੇਠ 191 ਦਿਨਾਂ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਪੱਕੇ ਮੋਰਚੇ ਦੇ ਰੂਪ ਵਿਚ ਸੰਘਰਸ਼ ਕਰ ਰਹੇ ਸਨ ਪਰ ਅੱਜ ਇਸ ਪੱਕੇ ਮੋਰਚੇ ਨੂੰ ਸਮਾਪਤ ਕਰ ਦਿੱਤਾ ਗਿਆ ਹੈ । ਇਸ ਦੌਰਾਨ ਕਈ ਸੂਬਾ ਪੱਧਰੀ ਰੈਲੀਆਂ ਵੀ ਕੀਤੀਆਂ ਗਈਆ ਅਤੇ ਅਧਿਆਪਕ ਸਾਥੀਆਂ ਵਲੋਂ ਮਰਨ ਵਰਤ ਵੀ ਰੱਖਿਆ ਗਿਆ ਸੀ। ਜਥੇਬੰਦੀ ਦੇ ਸੂਬਾ ਪ੍ਰਧਾਨ ਪਰਮਵੀਰ ਸਿੰਘ ਨੇ " ਅਜੀਤ " ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੱਚਿਆਂ ਦੀਆਂ ਪੜ੍ਹਾਈ ਵਿਚ ਵਿਘਨ ਪੈ ਰਿਹਾ ਸੀ। ਕੰਪਿਊਟਰ ਅਧਿਆਪਕ ਪੱਕੇ ਮੋਰਚੇ ਵਿਚ ਪਹੁੰਚਣ ਤੋਂ ਅਸਮਰਥ ਹੋ ਰਹੇ ਸਨ। 8ਵੀਂ ,10ਵੀਂ ਅਤੇ 12ਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਨੇੜੇ ਆ ਗਈਆ ਹਨ। ਇਸ ਤਰ੍ਹਾਂ ਦੇ ਕਾਰਨਾਂ ਦੇ ਚੱਲਦਿਆਂ ਇਸ ਮੋਰਚੇ ਨੂੰ ਸਮਾਪਤ ਕਰ ਦਿੱਤਾ ਗਿਆ ਹੈ।