ਚੈਂਪੀਅਨਜ਼ ਟਰਾਫ਼ੀ- ਕੇਨ ਵਿਲੀਅਮਸਨ ਸੱਟ ਕਾਰਨ ਨਹੀਂ ਕਰਨਗੇ ਫੀਲਡਿੰਗ

ਦੁਬਈ, 9 ਮਾਰਚ- ਨਿਊਜ਼ੀਲੈਂਡ ਕ੍ਰਿਕਟ ਮੀਡੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਨ ਵਿਲੀਅਮਸਨ ਚੈਂਪੀਅਨਜ਼ ਟਰਾਫ਼ੀ ਫਾਈਨਲ ਦੀ ਦੂਜੀ ਪਾਰੀ ਵਿਚ ਬੱਲੇਬਾਜ਼ੀ ਦੌਰਾਨ ਲੱਗੀ ਕਵਾਡ ਸਟ੍ਰੇਨ ਕਾਰਨ ਫੀਲਡਿੰਗ ਨਹੀਂ ਕਰਨਗੇ। ਉਨ੍ਹਾਂ ਦੀ ਥਾਂ ਮਾਰਕ ਚੈਪਮੈਨ ਨੇ ਫੀਲਡ ਵਿਚ ਆਪਣੀ ਥਾਂ ਲੈ ਲਈ ਹੈ।