JALANDHAR WEATHER

ਸੜਕ ਕੰਢੇ ਹਾਲੇ ਵੀ ਡੱਟੇ ਹੋਏ ਹਨ ਕਿਸਾਨ

ਬਲਾਚੌਰ ,5 ਮਾਰਚ (ਦੀਦਾਰ ਸਿੰਘ ਬਲਾਚੌਰੀਆ ) -ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵੱਲ ਨੂੰ ਜਾਂਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਵਿਸ਼ਾਲ ਕਾਫ਼ਲੇ ਜਿਨ੍ਹਾਂ ਨੂੰ ਬਲਾਚੌਰ ਨੇੜੇ ਗੜ੍ਹੀ ਕਾਨੂੰਗੋਆ ਨੇੜੇ ਨੈਸ਼ਨਲ ਹਾਈਵੇ 'ਤੇ ਪੁਲਿਸ ਨੇ ਰੋਕ ਲਿਆ ਸੀ , ਖ਼ਬਰ ਲਿਖੇ ਜਾਣ ਤੱਕ ਠੰਢ ਦੀ ਪ੍ਰਵਾਹ ਕੀਤੇ ਬਿਨਾਂ ਡੱਟੇ ਹੋਏ ਹਨ । ਟਰਾਲੀਆਂ ਵਿਚ ਬਹਿ ਕੇ ਕਿਸਾਨ ਭਰਾ ਤੇ ਬੀਬੀਆਂ ਲੰਗਰ ਛੱਕ ਰਹੀਆਂ ਹਨ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੂਪਿੰਦਰ ਸਿੰਘ ਵੜੈਚ ਤੇ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਹੱਕ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ