JALANDHAR WEATHER

ਨਸ਼ਾ ਤਸਕਰਾਂ ਦੇ ਘਰਾਂ ਨੂੰ ਤੋੜਨ ਦੀ ਕਾਰਵਾਈ ਸ਼ੁਰੂ

ਖੰਨਾ, (ਲੁਧਿਆਣਾ), 6 ਮਾਰਚ (ਹਰਜਿੰਦਰ ਸਿੰਘ ਲਾਲ)- ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਅਧੀਨ ਅੱਜ ਖੰਨਾ ਵਿਚ ਕਥਿਤ ਨਸ਼ਾ ਤਸਕਰਾਂ ਦੇ ਨਜਾਇਜ਼ ਬਣੇ ਘਰਾਂ ਨੂੰ ਤੋੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੁਹਿੰਮ ਦੀ ਦੇਖ ਰੇਖ ਲਈ ਐਸ.ਐਸ.ਪੀ. ਜੋਯਤੀ ਯਾਦਵ ਦੀ ਅਗਵਾਈ ਵਿਚ ਟੀਮ ਖੰਨਾ ਦੀ ਮੀਟ ਮਾਰਕੀਟ ਵਿਖੇ ਪਹੁੰਚ ਚੁੱਕੀ ਹੈ। ਖੰਨਾ ਵਿਚ 8 ਘਰਾਂ ਨੂੰ ਨਾਜਾਇਜ਼ ਹੋਣ ’ਦੇ ਨੋਟਿਸ ਨਗਰ ਕੌਂਸਲ ਵਲੋਂ 25 ਫਰਵਰੀ ਨੂੰ ਜਾਰੀ ਕੀਤੇ ਗਏ ਸਨ, ਜਿਨ੍ਹਾਂ ਦੀ ਮਿਆਦ ਖ਼ਤਮ ਹੋ ਚੁਕੀ ਹੈ। ਮੌਕੇ ’ਤੇ ਬੁਲਡੋਜ਼ਰ ਤੇ ਜੇ.ਸੀ.ਬੀ.ਪਹੁੰਚ ਚੁੱਕੇ ਹਨ। ਘਰਾਂ ਦੇ ਮਾਲਿਕਾਂ ਵਲੋਂ ਵਿਰੋਧ ਤੇ ਮਿਨਤਾਂ ਕੀਤੀਆਂ ਜਾ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ