ਤੇਲੰਗਾਨਾ ਐਮ.ਐਲ.ਸੀ. ਚੋਣਾਂ: ਪ੍ਰਧਾਨ ਮੰਤਰੀ ਨੇ ਟਵੀਟ ਕਰ ਲੋਕਾਂ ਦਾ ਕੀਤਾ ਧੰਨਵਾਦ

ਹੈਦਰਾਬਾਦ, 6 ਮਾਰਚ- ਤੇਲੰਗਾਨਾ ਐਮ.ਐਲ.ਸੀ. ਚੋਣਾਂ ਵਿਚ ਭਾਜਪਾ ਦੀ ਜਿੱਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਮੈਂ ਤੇਲੰਗਾਨਾ ਦੇ ਲੋਕਾਂ ਦਾ ਐਮ.ਐਲ.ਸੀ. ਚੋਣਾਂ ਵਿਚ ਇਸ ਸ਼ਾਨਦਾਰ ਸਮਰਥਨ ਨਾਲ ਆਸ਼ੀਰਵਾਦ ਦੇਣ ਲਈ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਾਡੇ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਵਧਾਈਆਂ ਤੇ ਮੈਨੂੰ ਸਾਡੇ ਪਾਰਟੀ ਵਰਕਰਾਂ ’ਤੇ ਬਹੁਤ ਮਾਣ ਹੈ, ਜੋ ਬਹੁਤ ਮਿਹਨਤ ਨਾਲ ਲੋਕਾਂ ਵਿਚ ਕੰਮ ਕਰ ਰਹੇ ਹਨ।