ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ


ਅਜਨਾਲਾ, 6 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਯੂ.ਪੀ. ਐਸ.ਟੀ.ਐਫ ਅਤੇ ਪੰਜਾਬ ਪੁਲਿਸ ਵਲੋਂ ਅੱਜ ਸਵੇਰੇ ਤੜਕਸਾਰ ਚਲਾਏ ਸਾਂਝੇ ਅਭਿਆਨ ਦੌਰਾਨ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਆਈ.ਐਸ.ਆਈ. ਮਾਡਿਊਲ ਦੇ ਸਰਗਰਮ ਮੈਂਬਰ ਲਾਜਰ ਮਸੀਹ ਪੁੱਤਰ ਕੁਲਵਿੰਦਰ ਵਾਸੀ ਪਿੰਡ ਕੁਰਾਲੀਆ ਥਾਣਾ ਰਮਦਾਸ ਤਹਿਸੀਲ ਅਜਨਾਲਾ ਨੂੰ ਯੂ.ਪੀ ਵਿਚੋਂ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲਾਜਰ ਮਸੀਹ ਕੋਲੋਂ ਤਿੰਨ ਹੈਂਡ ਗ੍ਰਨੇਡ, ਦੋ ਡੈਟੋਨੇਟਰ, ਇਕ ਵਿਦੇਸ਼ੀ ਪਿਸਤੌਲ ਅਤੇ 13 ਕਾਰਤੂਸ ਮਿਲੇ ਹਨ।