ਕਿਸਾਨ ਆਗੂ ਰਾਜੇਵਾਲ ਪੁਲਿਸ ਦੀ ਨਜ਼ਰਬੰਦੀ 'ਚ ਘਰ ਪਰਤੇ

ਸਮਰਾਲਾ (ਲੁਧਿਆਣਾ), 5 ਮਾਰਚ (ਗੋਪਾਲ ਸੋਫਤ)-ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਚਿਹਰੇ ਬਲਵੀਰ ਸਿੰਘ ਰਾਜੇਵਾਲ ਅੱਜ ਪੁਲਿਸ ਦੀ ਨਜ਼ਰਬੰਦੀ ਤੋਂ ਬਾਅਦ ਆਪਣੇ ਘਰ ਪਹੁੰਚ ਗਏ ਹਨ। ਕਿਸਾਨਾਂ ਵਲੋਂ ਆਪਣੀਆਂ ਮੰਗਾਂ ਲਈ 5 ਮਾਰਚ ਨੂੰ ਚੰਡੀਗੜ੍ਹ ਵਿਖੇ ਧਰਨਾ ਦੇਣ ਲਈ ਕੂਚ ਕਰਨ ਤੋਂ ਪਹਿਲਾਂ 3 ਮਾਰਚ ਦੀ ਰਾਤ ਨੂੰ ਪੁਲਿਸ ਨੇ ਰਾਜੇਵਾਲ ਸਮੇਤ ਪੰਜਾਬ ਭਰ ਦੇ ਕਿਸਾਨ ਆਗੂ ਨਜ਼ਰਬੰਦ ਕਰ ਦਿੱਤੇ ਸਨ। ਕਿਸਾਨ ਸੰਘਰਸ਼ ਦੇ ਅਗਲੇ ਪ੍ਰੋਗਰਾਮ ਸਬੰਧੀ ਹਾਲੇ ਕੁਝ ਵੀ ਨਹੀਂ ਦੱਸਿਆ ਗਿਆ।