JALANDHAR WEATHER

ਬੰਦੀ ਬਣਾਏ ਕਿਸਾਨਾਂ ਨੂੰ ਮਿਲਣ ਆਏ ਕਿਸਾਨ ਆਗੂਆਂ ਨੂੰ ਨਹੀਂ ਦਿੱਤਾ ਮਿਲਣ

ਫਤਿਹਗੜ੍ਹ ਚੂੜੀਆਂ, 5 ਮਾਰਚ (ਅਵਤਾਰ ਸਿੰਘ ਰੰਧਾਵਾ)-ਫਤਿਹਗੜ੍ਹ ਚੂੜੀਆਂ ਦੇ ਐਸ. ਡੀ. ਐਮ. ਦਫਤਰ ਵਿਖੇ ਬੰਦੀ ਕੀਤੇ ਹੋਏ ਕਿਸਾਨ ਆਗੂਆਂ ਨੂੰ ਮਿਲਣ ਆਏ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਨਹੀਂ ਮਿਲਣ ਦਿੱਤਾ। ਇਸ ਮੌਕੇ ਪੁਲਿਸ ਦੇ ਕਰੜੇ ਪ੍ਰਬੰਧਾਂ ਅਤੇ ਐਸ.ਡੀ.ਐਮ. ਦਫਤਰ ਦਾ ਦਰਵਾਜ਼ਾ ਬੰਦ ਕਰਕੇ ਬੰਦੀ ਬਣਾਏ ਕਿਸਾਨਾਂ ਨੂੰ ਨਾ ਮਿਲਣ ਦੇਣ ਕਰਕੇ ਕਿਸਾਨਾਂ ਨੇ ਦਫਤਰ ਦੇ ਗੇਟ ਮੂਹਰੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਥੇਬੰਦੀ ਦੇ ਆਗੂ ਕੁਲਦੀਪ ਸਿੰਘ ਦਾਦੂਯੋਧ ਅਤੇ ਪ੍ਰਕਾਸ਼ ਸਿੰਘ ਵੀਲਾ ਤੇਜਾ ਨੇ ਹੋਰਨਾਂ ਸਮੇਤ ਕਿਹਾ ਕਿ ਜੋ ਕਿਸਾਨ ਆਗੂ ਅੰਦਰ ਬੰਦੀ ਬਣਾਏ ਹੋਏ ਹਨ, ਇਨ੍ਹਾਂ ਉੱਪਰ ਕੋਈ ਗੰਭੀਰ ਦੋਸ਼ ਨਹੀਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਬੰਦੀ ਬਣਾਏ ਹੋਏ ਕਿਸਾਨਾਂ ਨੂੰ ਸੰਘਰਸ਼ ਕਰਕੇ ਬਿਨਾਂ ਕਿਸੇ ਕੇਸ ਦੇ ਰਿਹਾਅ ਕਰਵਾਇਆ ਜਾਵੇਗਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ