
ਫ਼ਿਰੋਜ਼ਪੁਰ, 28 ਫਰਵਰੀ (ਰਾਕੇਸ਼ ਚਾਵਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੀਆਂ ਅੱਜ ਹੋਈਆਂ ਚੋਣਾਂ ਵਿਚ ਲਵਜੀਤ ਪਾਲ ਟੁਰਨਾ ਪ੍ਰਧਾਨ, ਉਪ ਪ੍ਰਧਾਨ ਜੋਬਨਜੀਤ ਸਿੰਘ ਸਿੱਧੂ ਅਤੇ ਸਕੱਤਰ ਨੀਲ਼ ਰਤਨ ਸ਼ਰਮਾ ਜੇਤੂ ਰਹੇ। ਦੱਸਣਯੋਗ ਹੈ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੀਆਂ 9 ਐਗਜ਼ੈਕਟਿਵ ਪੋਸਟਾਂ ਲਈ ਜੋਬਨਜੀਤ ਸਿੰਘ ਸਿੱਧੂ, ਲਵਜੀਤ ਪਾਲ ਸਿੰਘ ਟੁਰਨਾ, ਮਨਿੰਦਰ ਸਿੰਘ, ਮੋਨਿਕਾ ਗਿੱਲ, ਨੀਲ ਰਤਨ ਸ਼ਰਮਾ, ਪਰਮਜੀਤ ਸਿੰਘ ਭੁੱਲਰ, ਰਾਜਗਗਨ ਗੋਕਲਾਨੀ, ਸੰਦੀਪ ਸੰਧੂ ਅਤੇ ਵਿਸ਼ਾਲ ਸ਼੍ਰੀਵਾਸਤਵਾ ਜੇਤੂ ਰਹੇ। ਕੁੱਲ 589 ਵਕੀਲ ਵੋਟਰਾਂ ਵਿਚੋਂ 539 ਵਕੀਲਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।