
ਸੰਗਰੂਰ, 28 ਫਰਵਰੀ (ਧੀਰਜ ਪਸ਼ੋਰੀਆ)-ਸੁਖਜਿੰਦਰ ਸਿੰਘ ਢੀਂਡਸਾ ਮੁੜ ਜ਼ਿਲ੍ਹਾ ਬਾਰ ਐਸੋ. ਸੰਗਰੂਰ ਦੇ ਪ੍ਰਧਾਨ ਚੁਣੇ ਗਏ ਹਨ। ਸੁਖਜਿੰਦਰ ਸਿੰਘ 234 ਵੋਟਾਂ ਪ੍ਰਾਪਤ ਕਰਕੇ 34 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ ਗਏ। ਸਿਮਰਦੀਪ ਸਿੰਘ ਬਲੱਗਣ ਸੈਕਟਰੀ, ਜਗਮੀਤ ਸਿੰਘ ਉਪ ਪ੍ਰਧਾਨ (ਜਨਰਲ), ਹਰਸਿਮਰਨ ਸਿੰਘ ਥਿੰਦ ਜੁਆਇੰਟ ਸੈਕਟਰੀ ਚੁਣੇ ਗਏ। ਜੂਹੀ ਕੌਂਸਲ ਉਪ ਪ੍ਰਧਾਨ (ਮਹਿਲਾ), ਵਿਕਰਮਜੀਤ ਸਿੰਘ ਖਜ਼ਾਨਚੀ ਅਤੇ ਮਨੀਸ਼ ਕੁਮਾਰ ਲਾਇਬ੍ਰੇਰੀ ਇੰਚਾਰਜ ਦੀ ਪਹਿਲਾਂ ਹੀ ਨਿਰਵਿਰੋਧ ਚੋਣ ਹੋ ਚੁੱਕੀ ਹੈ।