
ਅਜਨਾਲਾ, 28 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਐਸੋਸੀਏਸ਼ਨ ਅਜਨਾਲਾ ਦੀ ਅੱਜ ਚੋਣ ਰਿਟਰਨਿੰਗ ਅਧਿਕਾਰੀ ਐਡਵੋਕੇਟ ਦਵਿੰਦਰ ਸਿੰਘ ਗਿੱਲ ਦੀ ਦੇਖ-ਰੇਖ ਹੇਠ ਹੋਈ। ਚੋਣ ਵਿਚ ਐਡਵੋਕੇਟ ਹਰਪਾਲ ਸਿੰਘ ਨਿੱਝਰ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਨਿਰਮਲ ਸਿੰਘ ਗਿੱਲ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾ ਕੇ 7ਵੀਂ ਵਾਰ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਬਣੇ I ਇਸ ਤੋਂ ਇਲਾਵਾ ਐਡਵੋਕੇਟ ਅੰਮ੍ਰਿਤਪਾਲ ਸਿੰਘ ਮੁਹਾਰ ਮੀਤ ਪ੍ਰਧਾਨ, ਐਡਵੋਕੇਟ ਸੁਖਚਰਨਜੀਤ ਸਿੰਘ ਵਿੱਕੀ ਸਕੱਤਰ ਅਤੇ ਐਡਵੋਕੇਟ ਅਮਨ ਵਾਂਸਲ ਸੰਯੁਕਤ ਸਕੱਤਰ ਚੁਣੇ ਗਏI