JALANDHAR WEATHER
ਅਰਵਿੰਦ ਸਿੰਘ ਮਾਵੀ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਦੀ ਚੋਣ ਜਿੱਤੀ

ਮਲੇਰਕੋਟਲਾ, 28 ਫਰਵਰੀ (ਪਰਮਜੀਤ ਸਿੰਘ ਕੁਠਾਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦੀ ਅੱਜ ਹੋਈ ਚੋਣ ਵਿਚ ਅਰਵਿੰਦ ਸਿੰਘ ਮਾਵੀ ਨੇ ਆਪਣੇ ਵਿਰੋਧੀ ਉਮੀਦਵਾਰ ਪ੍ਰਸ਼ੋਤਮ ਲਾਲ ਨੂੰ 134 ਦੇ ਮੁਕਾਬਲੇ 192 ਵੋਟਾਂ ਹਾਸਲ ਕਰਕੇ 58 ਵੋਟਾਂ ਦੇ ਅੰਤਰ ਨਾਲ ਪ੍ਰਧਾਨਗੀ ਦੀ ਚੋਣ ਜਿੱਤ ਲਈ ਹੈ। ਬਾਰ ਐਸੋਸੀਏਸ਼ਨ ਦੇ ਐਲਾਨੇ ਨਤੀਜੇ ਮੁਤਾਬਕ ਵਾਈਸ ਪ੍ਰਧਾਨ ਦੀ ਚੋਣ ਮੁਹੰਮਦ ਕਾਸਿਮ ਨੇ 165 ਵੋਟਾਂ ਪ੍ਰਾਪਤ ਕਰਕੇ 6 ਵੋਟਾਂ ਦੇ ਫ਼ਰਕ ਨਾਲ ਜਿੱਤ ਲਈ। ਉਨ੍ਹਾਂ ਦੇ ਵਿਰੋਧੀ ਉਮੀਦਵਾਰਾਂ ਜਸਪ੍ਰੀਤ ਸਿੰਘ ਨੂੰ 159 ਅਤੇ ਹੀਰਾ ਲਾਲ ਰਾਜੂ ਨੂੰ 2 ਵੋਟਾਂ ਪ੍ਰਾਪਤ ਹੋਈਆਂ। ਸੈਕਟਰੀ ਦੀ ਚੋਣ ਵਿਚ ਮੁਹੰਮਦ ਅਸਲਮ 190 ਵੋਟਾਂ ਪ੍ਰਾਪਤ ਕਰਕੇ 56 ਵੋਟਾਂ ਦੇ ਅੰਤਰ ਨਾਲ ਜੇਤੂ ਰਹੇ। ਉਨ੍ਹਾਂ ਦੇ ਵਿਰੋਧੀ ਉਮੀਦਵਾਰ ਮੁਹੰਮਦ ਇਮਰਾਨ ਖਾਨ ਨੂੰ 134 ਵੋਟਾਂ ਮਿਲੀਆਂ। ਜੁਆਇੰਟ ਸੈਕਟਰੀ ਦੇ ਅਹੁਦੇ ਲਈ ਪਈਆਂ ਵੋਟਾਂ ਵਿਚ ਲਿਆਸ ਖਾਨ 191 ਵੋਟਾਂ ਹਾਸਲ ਕਰਕੇ ਜੇਤੂ ਰਹੇ ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਧਰਮਿੰਦਰ ਸਿੰਘ ਨੂੰ 135 ਵੋਟਾਂ ਮਿਲੀਆਂ। ਫ਼ਾਇਨਾਂਸ ਸੈਕਟਰੀ ਦੇ ਅਹੁਦੇ ਲਈ ਹੋਈ ਚੋਣ ਵਿਚ ਗੌਤਮ ਸਿੰਗਲਾ 202 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਜਦਕਿ ਉਨ੍ਹਾਂ ਦੇ ਵਿਰੋਧੀ ਨਵਨੀਤ ਸੌਂਦ ਨੂੰ 124 ਵੋਟਾਂ ਮਿਲੀਆਂ। ਬਾਰ ਐਸੋਸੀਏਸ਼ਨ ਦੇ ਸਾਬਕਾ ਸੈਕਟਰੀ ਜਨਾਬ ਮੁਹੰਮਦ ਅਯਾਜ਼ ਮੁਤਾਬਕ ਕੁੱਲ 341 ਵੋਟਾਂ ਵਾਲੀ ਬਾਰ ਐਸੋਸੀਏਸ਼ਨ ਦੇ ਚੋਣ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਰਿਟਰਨਿੰਗ ਅਫਸਰ ਨਰਿੰਦਰ ਕੁਮਾਰ ਪੁਰੀ ਦੀ ਅਗਵਾਈ ਹੇਠ ਗਠਿਤ ਕੀਤੀ ਚੋਣ ਕਮੇਟੀ ਵਿਚ ਪੁਰੀ ਦੇ ਨਾਲ ਦਵਿੰਦਰ ਸਿੰਘ, ਮਾਨਵ ਸਨੇਹਪਾਲ ਸਿੰਘ, ਜਨਾਬ ਅਬਦੁਲ ਸਤਾਰ ਰੋਹੀੜਾ, ਜਨਾਬ ਅਨਵਾਰ ਫਾਰੂਕੀ ਅਤੇ ਜਨਾਬ ਮੁਹੰਮਦ ਇਮਰਾਨ ਨੂੰ ਸ਼ਾਮਿਲ ਕੀਤਾ ਗਿਆ ਸੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ