
ਲਾਹੌਰ (ਪਾਕਿਸਤਾਨ), 28 ਫਰਵਰੀ-ਆਈ.ਸੀ.ਸੀ. ਚੈਂਪੀਅਨ ਟਰਾਫੀ 2025 ਦੇ ਅੱਜ ਦੇ ਇਕ ਦਿਨਾ ਮੈਚ ਵਿਚ ਅਫਗਾਨਿਸਤਾਨ 273 ਦੌੜਾਂ ਉਤੇ ਸਿਮਟ ਗਈ। ਇਹ ਮੁਕਾਬਲਾ ਆਸਟ੍ਰੇਲੀਆ ਨਾਲ ਹੋ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ ਜਵਾਬ ਵਿਚ ਆਸਟ੍ਰੇਲੀਆ 12 ਓਵਰ 5 ਗੇਂਦਾਂ ਤੋਂ ਬਾਅਦ 109 ਦੌੜਾਂ ਇਕ ਵਿਕਟ ਦੇ ਨੁਕਸਾਨ ਉਤੇ ਹੈ, ਮੀਂਹ ਕਾਰਨ ਮੈਚ ਰੁਕ ਗਿਆ ਹੈ।