
ਸਮਰਾਲਾ (ਲੁਧਿਆਣਾ), 28 ਫਰਵਰੀ (ਗੋਪਾਲ ਸੋਫਤ)-ਸਥਾਨਕ ਬਾਰ ਐਸੋਸੀਏਸ਼ਨ ਦੀਆਂ ਅੱਜ ਹੋਈਆਂ ਚੋਣਾਂ ਵਿਚ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਨੂੰ ਬਾਰ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਉਨ੍ਹਾਂ ਨੇ ਆਪਣੇ ਮੁਕਾਬਲੇ ’ਚ ਖੜ੍ਹੇ ਵਿਰੋਧੀ ਉਮੀਦਵਾਰ ਨੂੰ 40 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਕਲਾਲਮਾਜਰਾ ਅੱਜ ਦੀ ਇਹ ਚੋਣ ਜਿੱਤਣ ਉਪਰੰਤ ਤੀਜੀ ਵਾਰ ਇਸ ਵਾਰ ਦੀ ਪ੍ਰਧਾਨਗੀ ਕਰਨਗੇ ਅਤੇ ਇਸ ਤੋਂ ਪਹਿਲਾਂ ਉਹ ਦੋ ਵਾਰ ਸਮਰਾਲਾ ਬਾਰ ਦੇ ਪ੍ਰਧਾਨ ਰਹਿ ਚੁੱਕੇ ਹਨ।