
ਗੁਰੂਹਰਸਹਾਏ (ਫਿਰੋਜ਼ਪੁਰ), 28 ਫਰਵਰੀ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)-ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦੀਆਂ ਹੋਈਆਂ ਚੋਣਾਂ ਦੌਰਾਨ ਜਗਮੀਤ ਸਿੰਘ ਸੰਧੂ ਮੁੜ ਦੂਜੀ ਵਾਰ ਪ੍ਰਧਾਨ ਚੁਣੇ ਗਏ ਹਨ। ਇਨ੍ਹਾਂ ਚੋਣਾਂ ਦੌਰਾਨ 135 ਵਿਚੋਂ 128 ਵੋਟਾਂ ਪੋਲ ਹੋਈਆਂ, ਜਿਸ ਦੌਰਾਨ ਜਗਮੀਤ ਸਿੰਘ ਸੰਧੂ ਨੂੰ 88 ਵੋਟਾਂ ਮਿਲੀਆਂ। ਚੋਣਾਂ ਲਈ ਨਿਯੁਕਤ ਕੀਤੇ ਰਿਟਰਨ ਅਧਿਕਾਰੀ ਜਤਿੰਦਰ ਸਿੰਘ ਪੁੱਗਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਅਸ਼ੋਕ ਕੁਮਾਰ 70 ਵੋਟਾਂ ਲੈ ਕੇ ਮੀਤ ਪ੍ਰਧਾਨ, ਸੈਕਟਰੀ ਲਈ ਬੇਅੰਤ ਸਿੰਘ ਸੰਧੂ ਚੁਣੇ ਗਏ ਹਨ।