
ਓਠੀਆਂ (ਅੰਮ੍ਰਿਤਸਰ), 28 ਫਰਵਰੀ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਦੇ ਕਈ ਸ਼ਹਿਰਾਂ ਵਿਚ ਬੀਤੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਨਾਲ ਲੱਗਦੇ ਕਸਬਾ ਓਠੀਆਂ ਦੇ ਕਈ ਪਿੰਡਾਂ ਵਿਚ ਸ਼ਾਮ 4 ਵਜੇ ਤੋਂ ਪੈ ਰਹੇ ਭਾਰੀ ਮੀਂਹ ਨੇ ਪੂਰੀ ਜਲਥਲ ਕੀਤੀ ਹੋਈ ਹੈ। ਪੁੱਤਾਂ ਵਾਂਗ ਕਿਸਾਨਾਂ ਵਲੋਂ ਪਾਲੀ ਕਣਕ ਦੀ ਫਸਲ ਖਰਾਬ ਹੋਣ ਦਾ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ।