
ਦੇਹਰਾਦੂਨ, 28 ਫਰਵਰੀ- ਉਤਰਾਖ਼ੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰ ਕਿਹਾ ਕਿ ਚਮੋਲੀ ਜ਼ਿਲ੍ਹੇ ਦੇ ਮਾਣਾ ਪਿੰਡ ਨੇੜੇ ਬੀ.ਆਰ.ਓ. ਵਲੋਂ ਕੀਤੇ ਜਾ ਰਹੇ ਨਿਰਮਾਣ ਕਾਰਜ ਦੌਰਾਨ ਬਰਫ਼ ਦੇ ਤੋਦੇ ਹੇਠਾਂ ਦੱਬੇ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਉਨ੍ਹਾਂ ਕਿਹਾ ਕਿ ਆਈ.ਟੀ.ਬੀ.ਪੀ., ਬੀ.ਆਰ.ਓ. ਅਤੇ ਹੋਰ ਬਚਾਅ ਟੀਮਾਂ ਵਲੋਂ ਰਾਹਤ ਅਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਮੈਂ ਸਾਰੇ ਮਜ਼ਦੂਰ ਭਰਾਵਾਂ ਦੀ ਸੁਰੱਖਿਆ ਲਈ ਭਗਵਾਨ ਬਦਰੀ ਵਿਸ਼ਾਲ ਅੱਗੇ ਪ੍ਰਾਰਥਨਾ ਕਰਦਾ ਹਾਂ।