ਇੰਡੀਅਨ ਮੈਡੀਕਲ ਐਸੋ. ਪੰਜਾਬ ਸਟੇਟ ਪੱਧਰ ਦੀ ਮੀਟਿੰਗ 'ਚ ਡਾ. ਓਂਕਾਰ ਸਿੰਘ ਦਾ ਸਨਮਾਨ

ਕਟਾਰੀਆਂ, 19 ਫਰਵਰੀ (ਪ੍ਰੇਮੀ ਸੰਧਵਾਂ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਵਲੋਂ ਸਟੇਟ ਪੱਧਰੀ ਕੀਤੀ ਗਈ ਲੁਧਿਆਣਾ ਵਿਖੇ ਕਾਨਫਰੰਸ ਵਿਚ ਵਿਸ਼ੇਸ਼ ਤੌਰ ਉਤੇ ਪਹੁੰਚੇ ਪੰਜਾਬ ਸਰਕਾਰ ਦੇ ਸਿਹਤ, ਡਾ. ਬਲਵੀਰ ਸਿੰਘ, ਡਾ. ਰਾਜੀਵ ਸੂਦ, ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਅਤੇ ਨਾਮਧਾਰੀ ਜੈ ਸਿੰਘ ਸੰਧੂ ਮੈਨੇਜਿੰਗ ਡਾਇਰੈਕਟਰ ਐੱਸ. ਪੀ. ਐੱਸ. ਹਸਪਤਾਲ ਲੁਧਿਆਣਾ ਆਦਿ ਸ਼ਖਸੀਅਤਾਂ ਵਲੋਂ ਮਹਿੰਦਰਾ ਹਸਪਤਾਲ ਬੰਗਾ ਦੇ ਐਮ. ਡੀ. ਡਾ. ਓਂਕਾਰ ਸਿੰਘ ਦਾ ਉਨ੍ਹਾਂ ਦੇ ਇਕਾਦਮਿਕ ਅਤੇ ਸਮਾਜਿਕ ਯੋਗਦਾਨ ਲਈ ਬੈਸਟ ਪ੍ਰੈਜ਼ੀਡੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੇਵਾ-ਮੁਕਤ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਹੀਰਾ, ਡਾ. ਕਸ਼ਮੀਰ ਚੰਦ ਆਦਿ ਹਾਜ਼ਰ ਸਨ।