ਡਿਪੋਰਟ ਕੀਤੇ ਨੌਜਵਾਨਾਂ ਨੂੰ ਹੱਥ ਕੜੀਆਂ ਤੇ ਬੇੜੀਆਂ ਲਗਾ ਕੇ ਭੇਜਣਾ ਅਤੀ ਨਿੰਦਣਯੋਗ - ਵਿਧਾਇਕ ਖਹਿਰਾ

ਭੁਲੱਥ (ਕਪੂਰਥਲਾ), 19 ਫਰਵਰੀ (ਮੇਹਰ ਚੰਦ ਸਿੱਧੂ)-ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਡਿਪੋਰਟ ਕੀਤੇ ਨੌਜਵਾਨਾਂ ਨੂੰ ਹੱਥ ਕੜੀਆਂ ਤੇ ਪੈਰਾਂ 'ਚ ਜੰਜ਼ੀਰਾਂ ਲਗਾ ਕੇ ਭੇਜਣਾ ਅਤੀ ਨਿੰਦਣਯੋਗ ਹੈ। ਖਹਿਰਾ ਨੇ ਕਿਹਾ ਕਿ ਅਮਰੀਕਾ ਨੇ ਲੈਂਡਿਗ ਲਈ ਜਹਾਜ਼ ਅੰਮ੍ਰਿਤਸਰ ਹੀ ਕਿਉਂ ਚੁਣਿਆ ਇਹ ਸਵਾਲੀਆ ਨਿਸ਼ਾਨ ਹੈ ਕਿਉਂਕਿ ਬਾਕੀ ਸਾਰੇ ਦੇਸ਼ ਦੇ ਵੀ ਨਾਗਰਿਕ ਡਿਪੋਰਟ ਹੋ ਰਹੇ ਹਨ। ਤੁਸੀਂ ਜਹਾਜ਼ ਦਿੱਲੀ ਲੈਂਡ ਕਰਵਾਓ, ਜੋ ਰਾਜਧਾਨੀ ਹੈ।