JALANDHAR WEATHER

ਪੀ.ਏ.ਪੀ. ਚੌਕ ਵਿਖੇ ਵਾਲਮੀਕਿ ਭਾਈਚਾਰੇ ਨੇ ਲਗਾਇਆ ਧਰਨਾ

ਜਲੰਧਰ, 19 ਫਰਵਰੀ- ਜਲੰਧਰ ਦੇ ਨੂਰਪੁਰ ਚੱਠਾ ਪਿੰਡ ਦੀ ਸਾਂਝੀ ਜ਼ਮੀਨ ’ਤੇ ਬਣੇ ਧਾਰਮਿਕ ਸਥਾਨ ਨੂੰ ਲੈ ਕੇ ਮੁੱਦਾ ਗਰਮਾ ਗਿਆ ਹੈ। ਜਿੱਥੇ ਅੱਜ ਜਲੰਧਰ ਦੇ ਪੀ.ਏ.ਪੀ. ਚੌਕ ਵਿਖੇ ਵਾਲਮੀਕਿ ਭਾਈਚਾਰੇ ਵਲੋਂ ਭਗਵਾਨ ਵਾਲਮੀਕਿ ਮੰਦਿਰ ਗਿਆਨ ਆਸ਼ਰਮ (ਵਾਲਮੀਕਿ ਤੀਰਥ), ਅੰਮ੍ਰਿਤਸਰ ਦੇ ਮੁੱਖ ਸੇਵਕ ਬਾਬਾ ਗਿਰਧਾਰੀ ਨਾਥ ਜੀ ਦੀ ਅਗਵਾਈ ਹੇਠ ਇਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮਾਮਲੇ ਵਿਚ ਪ੍ਰਸ਼ਾਸਨ ਦੇ ਮੌਕੇ ’ਤੇ ਨਾ ਪਹੁੰਚਣ ਦੇ ਵਿਰੋਧ ਵਿਚ, ਵਾਲਮੀਕਿ ਭਾਈਚਾਰੇ ਨੇ ਜਲੰਧਰ ਦਿੱਲੀ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ। ਲੋਕ ਵਿਰੋਧ ਵਿਚ ਹਾਈਵੇਅ ’ਤੇ ਲੇਟ ਗਏ ਹਨ। ਹਾਈਵੇਅ ’ਤੇ ਲੰਮਾ ਜਾਮ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਨੂੰ ਸੁਲਝਾਇਆ ਜਾ ਰਿਹਾ ਹੈ। ਦੂਜੇ ਪਾਸੇ ਪ੍ਰਸ਼ਾਸਨ ਵਲੋਂ ਰਸਤਾ ਬਦਲ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ