JALANDHAR WEATHER

ਟ੍ਰੈਵਲ ਏਜੰਟਾਂ ਵਲੋਂ ਲੁੱਟ ਲਈ ਸਰਕਾਰਾਂ ਤੇ ਅਧਿਕਾਰੀ ਹਨ ਜ਼ਿੰਮੇਵਾਰ- ਭਾਨਾ ਸਿੱਧੂ

ਧਨੌਲਾ, (ਬਰਨਾਲਾ), 19 ਫਰਵਰੀ (ਜਤਿੰਦਰ ਸਿੰਘ ਧਨੌਲਾ)- ਭਾਨਾ ਸਿੱਧੂ ਨੇ ਪਿੰਡ ਕੋਟਦੁੱਨਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਟਰੈਵਲ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਵੱਡੀ ਗਿਣਤੀ ਵਿਚ ਨੌਜਵਾਨ ਲੜਕੇ ਅਤੇ ਲੜਕੀਆਂ ਦੀਆਂ ਬਰਬਾਦੀਆਂ ਲਈ ਸਿੱਧੇ ਤੌਰ ’ਤੇ ਸਰਕਾਰਾਂ ਅਤੇ ਅਧਿਕਾਰੀ ਜ਼ਿੰਮੇਵਾਰ ਹਨ। ਜ਼ਿਕਰਯੋਗ ਹੈ ਕਿ ਅੱਜ ਪਿੰਡ ਕੋਟਦੁੱਨਾਂ ਵਿਖੇ 150 ਦੇ ਕਰੀਬ ਨੌਜਵਾਨ ਲੜਕੇ ਅਤੇ ਲੜਕੀਆਂ ਟਰੈਵਲ ਏਜੰਟਾਂ ਨੂੰ ਦਿੱਤੀਆਂ ਗਈਆਂ ਰਾਸ਼ੀਆਂ ਵਾਪਸ ਮੁੜਵਾਉਣ ਦੇ ਮਨਸ਼ੇ ਨਾਲ ਭਾਨਾ ਸਿੱਧੂ ਦੇ ਘਰ ਪੁੱਜੇ ਹੋਏ ਸਨ। ਭਾਨਾ ਸਿੱਧੂ ਨੇ ਗੱਲਬਾਤ ਕਰਦਿਆਂ ਆਖਿਆ ਕਿ ਮੈਂ ਪਹਿਲਾਂ ਵੀ ਲੋਕਾਂ ਨਾਲ ਹੋਈਆਂ ਧਾਂਦਲੀਆਂ ਬਾਰੇ ਅੱਗੇ ਵਧਿਆ ਸੀ ਪਰੰਤੂ ਮੇਰੇ ’ਤੇ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕਰ ਦਿੱਤੇ ਗਏ ਸਨ, ਆਖਰ ਲੋਕਾਂ ਦੇ ਰੋਹ ਅੱਗੇ ਪੁਲਿਸ ਨੂੰ ਪਰਚੇ ਵਾਪਸ ਲੈਣੇ ਪਏ। ਭਾਨਾ ਸਿੱਧੂ ਨੇ ਦੱਸਿਆ ਕਿ ਕੱਲ੍ਹ 20 ਫਰਵਰੀ ਨੂੰ ਮੋਹਾਲੀ ਵਿਖੇ ਟਰੈਵਲ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਲੋਕਾਂ ਦਾ ਭਾਰੀ ਇਕੱਠ ਕਰਕੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ ਅਤੇ ਸਖ਼ਤ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਲੁੱਟ ਦਾ ਸ਼ਿਕਾਰ ਲੜਕੇ ਅਤੇ ਲੜਕੀਆਂ ਨੇ ਵੀ ਆਪਣੀਆਂ ਹੱਡ ਬੀਤੀਆਂ ਪ੍ਰੈਸ ਅੱਗੇ ਰੱਖੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ