JALANDHAR WEATHER

ਸੁਰਜੀਤ ਸਿੰਘ ਰੱਖੜਾ ਨੇ ਐਸ.ਜੀ.ਪੀ.ਸੀ. ਮੈਂਬਰਾਂ ਨੂੰ ਲਿਖਿਆ ਪੱਤਰ

ਪਟਿਆਲਾ, 19 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)- ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਸੁਖਬੀਰ ਸਿੰਘ ਬਾਦਲ ਵਲੋਂ ਐਸ.ਜੀ.ਪੀ.ਸੀ. ਮੈਂਬਰਾਂ ਨੂੰ ਆਪਣੇ ਘਰ ਵਿਸ਼ੇਸ਼ ਮੀਟਿੰਗ ’ਚ ਸੱਦਣ ’ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਇਕ ਪੱਤਰ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਮੈਂਬਰ ਦੇ ਨਾਂਅ ਇਸ ਪੱਤਰ ਵਿਚ ਕੁਝ ਵੀ ਨਿੱਜੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਥ ਤੇ ਕੌਮ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਤੁਹਾਨੂੰ ਸਭ ਮੈਂਬਰ ਸਹਿਬਾਨਾਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਜਿਸ ਤਰੀਕੇ ਝੂਠੇ ਸਾਧ ਨੂੰ ਮੁਆਫੀ ਦੇਣ ਤੋਂ ਬਾਅਦ ਇਸ ਮਾੜੇ ਵਰਤਾਰੇ ਨੂੰ ਸਹੀ ਸਾਬਿਤ ਕਰਨ ਲਈ ਤੁਹਾਨੂੰ ਵਰਤਿਆ ਗਿਆ ਸੀ, ਦੁਬਾਰਾ ਫਿਰ ਆਪਣੇ ਮਾੜੇ ਅਤੇ ਪੰਥ ਵਿਰੋਧੀ ਕਾਰਿਆਂ ਲਈ ਤੁਹਾਨੂੰ ਵਰਤਣ ਦੀ ਕੋਝੀ ਚਾਲ ਚੱਲਣ ਦੀ ਕੋਸ਼ਿਸ਼ ਹੋ ਰਹੀ ਹੈ, ਇਸ ਕਰਕੇ ਸਮੇਂ ਦੀ ਲੋੜ ਹੈ ਕਿ ਤੁਸੀਂ ਪੰਥ ਪ੍ਰਸਤੀ ’ਤੇ ਪਹਿਰਾ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਵਉੱਚਤਾ, ਮਹਾਨਤਾ ਅਤੇ ਸੰਕਲਪ ’ਤੇ ਦ੍ਰਿੜਤਾ ਨਾਲ ਪਹਿਰਾ ਦਿਉ। ਇਕ ਵਿਅਕਤੀ ਵਿਸ਼ੇਸ਼ ’ਤੇ ਧੜੇ ਵਲੋਂ ਕੀਤੇ ਜਾ ਰਹੇ ਪੰਥਕ ਨੁਕਸਾਨ ਖਿਲਾਫ਼ ਅਵਾਜ਼ ਚੁੱਕੋ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ