JALANDHAR WEATHER

ਕੈਂਟਰ ਅਤੇ ਟਰਾਲੇ ਦੀ ਟੱਕਰ, ਇਕ ਦੀ ਮੌਤ

ਭਵਾਨੀਗੜ੍ਹ, (ਸੰਗਰੂਰ) 19 ਫਰਵਰੀ (ਰਣਧੀਰ ਸਿੰਘ ਫੱਗੂਵਾਲਾ)- ਸਮਾਣਾ- ਭਵਾਨੀਗੜ੍ਹ ਸੜਕ ’ਤੇ ਕੈਂਟਰ ਅਤੇ ਟਰਾਲੇ ’ਚ ਹੋਏ ਹਾਦਸੇ ’ਚ ਕੈਂਟਰ ਦੇ ਡਰਾਈਵਰ ਦੀ ਮੌਕੇ ’ਤੇ ਮੌਤ ਹੋਣ ਦੀ ਖਬਰ ਹੈ । ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਲਵੀਸ ਕੁਮਾਰ ਲੂਥਰ ਨੇ ਦੱਸਿਆ ਕਿ ਖਲ ਦਾ ਭਰਿਆ ਕੈਂਟਰ, ਜੋ ਮਾਲੇਰਕੋਟਲਾ ਤੋਂ ਸਮਾਣਾ ਨੂੰ ਜਾ ਰਿਹਾ ਸੀ, ਜਦੋਂ ਪਿੰਡ ਬਾਲਦਖੁਰਦ ਲੰਘ ਕੇ ਅੱਗੇ ਗਿਆ ਤਾਂ ਉਸ ਦਾ ਇਕ ਰੇਤ ਦੇ ਭਰੇ ਟਰਾਲੇ ਨਾਲ ਹਾਦਸਾ ਹੋ ਗਿਆ, ਜਿਸ ਵਿਚ ਕੈਂਟਰ ਚਕਨਾਚੂਰ ਹੋ ਜਾਣ ’ਤੇ ਚਾਲਕ ਲਖਵੀਰ ਸਿੰਘ ਪਿੰਡ ਮਤੋਈ ਦੀ ਮੌਕੇ ’ਤੇ ਮੌਤ ਹੋ ਗਈ । ਇਸ ਸੰਬੰਧੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ