ਜਤਿੰਦਰ ਸਿੰਘ ਤੱਤਲਾ ਮੁੱਖ ਮੰਤਰੀ ਡੈਨੀਅਲ ਸਮਿੱਥ ਦੇ ਦਫ਼ਤਰ ਵਿਚ ਸਟੇਕਹੋਲਡਰ ਪ੍ਰਸ਼ਾਸਕ ਨਿਯੁਕਤ

ਕੈਲਗਰੀ, 19 ਫਰਵਰੀ (ਜਸਜੀਤ ਸਿੰਘ ਧਾਮੀ)- ਅਲਬਰਲਾ ਸੂਬੇ ਦੀ ਮੁੱਖ ਮੰਤਰੀ (ਪ੍ਰੀਮੀਅਰ) ਡੈਨੀਅਲ ਸਮਿੱਥ ਨੇ ਪੰਜਾਬੀ ਭਾਈਚਾਰੇ ਵਿਚ ਜਾਣੀ ਪਛਾਣੀ ਸ਼ਖ਼ਸੀਅਤ ਦਸਤਾਰਧਾਰੀ ਸਿੱਖ ਜਤਿੰਦਰ ਸਿੰਘ ਤੱਤਲਾ ਲੰਮੇ ਨੂੰ ਆਪਣੇ ਦਫ਼ਤਰ ਵਿਚ ਸਟੇਕਹੋਲਡਰ ਪ੍ਰਸ਼ਾਸਕ ਨਿਯੁਕਤ ਕੀਤਾ ਹੈ। ਲੰਮੇ ਨੇ ਆਪਣੀ ਇਸ ਨਿਯੁਕਤੀ ’ਤੇ ਮੁੱਖ ਮੰਤਰੀ ਡੈਨੀਅਲ ਸਮਿੱਥ ਦਾ ਧੰਨਵਾਦ ਕੀਤਾ ਹੈ।