ਪੰਜਾਬ ਦੀ ਜੀਐੱਸਟੀ ਕੁਲੈਕਸ਼ਨ 15000 ਕਰੋੜ ਤੋਂ ਵੱਧ ਕੇ 24000 ਕਰੋੜ ਹੋਈ

ਸੰਗਰੂਰ , 17 ਫਰਵਰੀ ( ਧੀਰਜ ਪਸ਼ੌਰੀਆ ) - ਪਿਛਲੇ ਤਿੰਨ ਸਾਲਾਂ ਵਿਚ ਜੀਐੱਸਟੀ ਦੀ ਹੁੰਦੀ ਚੋਰੀ ਤੇ ਨਕੇਲ ਪਾਉਣ ਨਾਲ ਪੰਜਾਬ ਦੀ ਜੀਐੱਸਟੀ ਕੁਲੈਕਸ਼ਨ ਪ੍ਰਤੀ ਸਾਲ 15000 ਕਰੋੜ ਤੋਂ ਵੱਧ ਕੇ 24000 ਕਰੋੜ ਹੋ ਗਈ ਹੈ। ਇਸ ਵਿਚ ਅਗਲੇ ਦੋ ਸਾਲਾਂ ਵਿਚ ਹੋਰ ਵਾਧਾ ਕਰਨ ਲਈ ਯਤਨਸ਼ੀਲ ਹਾਂ । ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਵੱਖ-ਵੱਖ ਤਰ੍ਹਾਂ ਨਾਲ ਹੁੰਦੀ ਟੈਕਸ ਚੋਰੀ ਨੂੰ ਰੋਕੇ ਜਾਣ ਨਾਲ ਸਰਕਾਰੀ ਕਮਾਈ ਵਾਲੇ ਸਾਰੇ ਹੈੱਡਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਸੂਬੇ ਦੀ ਆਬਕਾਰੀ ਨੀਤੀ ਵਿਚ ਤਬਦੀਲੀਆਂ ਕੀਤੇ ਜਾਣ ਨਾਲ ਆਬਕਾਰੀ ਤੋਂ ਇਕੱਠਾ ਹੋਣ ਵਾਲਾ ਮਾਲੀਆ ਵੀ ਦੁੱਗਣਾ ਹੋ ਗਿਆ ਹੈ। ਹੋਈ ਵੱਧ ਆਮਦਨ ਨਾਲ ਰਾਜ ਵਾਸੀਆਂ ਨੂੰ ਹੋਰ ਵਧੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।