ਝਾਰਖੰਡ: ਸੁਰੱਖਿਆ ਬਲਾਂ ਨੇ ਨਕਸਲੀਆਂ ਦੁਆਰਾ ਲਗਾਏ ਗਏ ਆਈ.ਈ.ਡੀ. ਨੂੰ ਕੀਤਾ ਨਕਾਰਾ

ਚਾਈਬਾਸਾ (ਝਾਰਖੰਡ), 17 ਫਰਵਰੀ - ਸੁਰੱਖਿਆ ਬਲਾਂ ਨੇ ਗੁਆ ਥਾਣਾ ਖੇਤਰ ਦੇ ਅਧੀਨ ਆਉਂਦੇ ਜੰਗਲ ਵਿਚ ਨਕਸਲੀਆਂ ਦੁਆਰਾ ਲਗਾਏ ਗਏ ਇਕ ਆਈ.ਈ.ਡੀ. ਨੂੰ ਬਰਾਮਦ ਅਤੇ ਨਕਾਰਾ ਕਰ ਦਿੱਤਾ। ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ।