ਡਰੋਨ ਰਸਤੇ ਪਾਕਿਸਤਾਨ ਤੋਂ ਆਈ 500 ਗ੍ਰਾਮ ਹੈਰੋਇਨ ਬੀ.ਐਸ.ਐਫ. ਨੇ ਕੀਤੀ ਬਰਾਮਦ

ਅਟਾਰੀ, (ਅੰਮ੍ਰਿਤਸਰ) 17 ਫਰਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) : ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਤੋਂ ਬੀ.ਐੱਸ.ਐੱਫ. ਨੇ ਗਸ਼ਤ ਦੌਰਾਨ 500 ਗ੍ਰਾਮ ਹੈਰੋਇਨ ਅਤੇ ਇਕ ਡਰੋਨ ਬਰਾਮਦ ਕੀਤਾ ਹੈ। ਡਰੋਨ ਰਸਤੇ ਹੈਰੋਇਨ ਪਾਕਿਸਤਾਨ ਸਮਗਲਰਾਂ ਵਲੋਂ ਭੇਜੀ ਗਈ। ਬੀ.ਐੱਸ.ਐੱਫ. ਦੇ ਸਹਾਇਕ ਕਮਾਂਡੈਂਟ ਡੀ.ਸੀ. ਰੈਡੀ ਵਲੋਂ ਡਰੋਨ ਅਤੇ ਹੈਰੋਇਨ ਪੁਲਿਸ ਥਾਣਾ ਘਰਿੰਡਾ ਨੂੰ ਸੌਂਪ ਦਿੱਤੀ ਗਈ। ਪੁਲਿਸ ਥਾਣਾ ਘਰਿੰਡਾ ਵਲੋਂ ਨਾਮਲੂਮ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।