ਅਮਰੀਕਾ ਦੀ ਜੇਲ੍ਹ ਵਿਚ 'ਚ ਹੁੰਦਾ ਸੀ ਤਸ਼ੱਦਦ -ਜਸਨੂਰ ਸਿੰਘ

ਜੰਡਿਆਲਾ ਗੁਰੂ , 17 ਫਰਵਰੀ (ਪ੍ਰਮਿੰਦਰ ਸਿੰਘ ਜੋਸਨ ) - ਜੰਡਿਆਲਾ ਗੁਰੂ ਦੇ ਪਿੰਡ ਨਵਾਂ ਕੋਟ ਦਾ ਨੌਜਵਾਨ ਜਸਨੂਰ ਸਿੰਘ 55 ਲੱਖ ਰੁਪਏ ਦੀ ਵੱਡੀ ਰਕਮ ਏਜੰਟ ਨੂੰ ਦੇ ਕੇ ਕਈ ਦੇਸ਼ਾਂ ਵਿਚੋਂ ਟੈਕਸੀਆਂ ਰਾਹੀਂ ਅਤੇ ਪੈਦਲ ਖੱਜਲ-ਖੁਆਰ ਹੁੰਦਾ ਹੋਇਆ 29 ਜਨਵਰੀ ਨੂੰ ਅਮਰੀਕਾ ਪੁੱਜਾ ਸੀ। ਅੱਜ ਤੜਕੇ ਆਪਣੇ ਪਿੰਡ ਨਵਾਂ ਕੋਟ ਵਿਖੇ ਪੁੱਜਣ 'ਤੇ ਜਿੱਥੇ ਉਸ ਦੇ ਮਾਤਾ, ਪਿਤਾ, ਦਾਦਾ, ਦਾਦੀ ਨੇ ਸੁਖ ਦਾ ਸਾਹ ਲਿਆ ਉੱਥੇ ਵੱਡੀ ਰਕਮ ਡੁੱਬਣ ਦੇ ਡਰੋ ਚਿੰਤਾ ਵੀ ਹੈ । ਡਿਪੋਰਟ ਹੋ ਕੇ ਆਏ ਜਸਨੂਰ ਸਿੰਘ ਨੇ ਦੱਸਿਆ ਕਿ ਉਹ 14 ਜੂਨ ਨੂੰ ਜਲੰਧਰ ਦੇ ਇਕ ਏਜੰਟ ਨੂੰ ਵੱਖ-ਵੱਖ ਕਿਸ਼ਤਾਂ ਵਿਚ 55 ਲੱਖ ਰੁਪਏ ਦੀ ਰਕਮ ਦੇ ਕੇ ਆਪਣੇ ਚੰਗੇ ਭਵਿੱਖ ਲਈ ਦਿੱਲੀ ਤੋਂ ਅਮਰੀਕਾ ਲਈ ਰਵਾਨਾ ਹੋਇਆ ਸੀ। ਏਜੰਟ ਨੇ ਉਸ ਨੂੰ ਸਿੱਧੀ ਫਲਾਈਟ ਰਾਹੀਂ ਭੇਜਣ ਦਾ ਵਾਅਦਾ ਕੀਤਾ ਸੀ ਪਰ ਏਜੰਟ ਨੇ ਉਸ ਨਾਲ ਧੋਖਾ ਕੀਤਾ ਅਤੇ ਉਸ ਨੂੰ ਦਿੱਲੀ ਤੋਂ ਸੂਰੀਨਾਮ ਤੱਕ ਹੀ ਫਲਾਈਟ ਕਰਵਾਈ ਗਈ ਅਤੇ ਉਸ ਤੋਂ ਬਾਅਦ 'ਚ ਕਈ ਦੇਸ਼ਾਂ ਵਿਚੋਂ ਦੀ ਹੁੰਦਾ ਹੋਇਆ ਮੈਕਸੀਕੋ ਦੇ ਤੇਜਵਾਨਾਂ ਦਾ ਬਾਰਡਰ ਪਾਰ ਕਰਕੇ 29 ਜਨਵਰੀ ਨੂੰ ਅਮਰੀਕਾ ਪੁੱਜਾ ਸੀ, ਜਿਥੇ ਉਹ ਫੜਿਆ ਗਿਆ। ਇਸ ਮੌਕੇ ਤੇ ਜਸਨੂਰ ਦਾ ਕਹਿਣਾ ਹੈ ਕਿ ਅਮਰੀਕਾ ਦੀ ਜੇਲ੍ਹ ਵਿਚ 'ਚ ਤਸ਼ੱਦਦ ਹੁੰਦਾ ਸੀ।