ਚੰਡੀਗੜ੍ਹ : ਕੋਂਸਲਰਾਂ ਦੀ ਸਹਿਮਤੀ ਤੋਂ ਬਾਅਦ ਹੀ ਸੀਵਰੇਜ ਸੈੱਸ ਵਧਾਉਣ ਦਾ ਮਤਾ ਮੁੜ ਸਦਨ 'ਚ ਕੀਤਾ ਜਾਵੇਗਾ ਪੇਸ਼ - ਮੇਅਰ
ਚੰਡੀਗੜ੍ਹ, 17 ਫਰਵਰੀ (ਪਸੰਦੀਪ) - ਚੰਡੀਗੜ੍ਹ ਨਿਗਮ ਹਾਊਸ ਦੀ ਬਜ਼ਟ ਮੀਟਿੰਗ ਦੌਰਾਨ ਸੀਵਰੇਜ ਸੈਸ 30 ਫ਼ੀਸਦ ਵਧਾਏ ਜਾਣ ਸੰਬੰਧੀ ਲਿਆਂਦੇ ਮਤੇ 'ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਕੋਂਸਲਰਾਂ ਨੇ ਵਿਰੋਧ ਜਤਾਇਆ । ਇਸ ਮੌਕੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਕੋਂਸਲਰਾਂ ਦੀ ਸਹਿਮਤੀ ਤੋਂ ਬਾਅਦ ਹੀ ਸੀਵਰੇਜ ਸੈੱਸ ਵਧਾਉਣ ਦਾ ਮਤਾ ਮੁੜ ਸਦਨ 'ਚ ਪੇਸ਼ ਕੀਤਾ ਜਾਵੇਗਾ ।