JALANDHAR WEATHER

ਲੁਧਿਆਣਾ : ਸਾਈਕਲ ਪਾਰਟ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਦੋ ਮਜ਼ਦੂਰਾਂ ਦੀ ਮੌਤ

ਲੁਧਿਆਣਾ, 17 ਫਰਵਰੀ (ਪਰਮਿੰਦਰ ਸਿੰਘ ਅਹੂਜਾ/ਰੁਪੇਸ਼ ਕੁਮਾਰ) - ਲੁਧਿਆਣਾ ਦੇ ਗਿੱਲ ਰੋਡ ਸਥਿਤ ਕਲਸੀਆਂ ਵਾਲੀ ਗਲੀ ਦੇ ਅੰਦਰ ਇਕ ਸਾਈਕਲ ਪਾਰਟ ਬਣਾਉਣ ਵਾਲੀ ਫ਼ੈਕਟਰੀ ਦੇ ਵਿਚ ਅਚਾਨਕ ਅੱਗ ਲੱਗਣ ਕਰਕੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਅੱਗ ਅੱਜ ਲਗਭਗ 10:30 ਵਜੇ ਦੇ ਕਰੀਬ ਲੱਗੀ, ਜਿਸ ਵੇਲੇ ਮਜ਼ਦੂਰ ਅੰਦਰ ਕੰਮ ਕਰ ਰਹੇ ਸਨ। ਇਕ ਮਜ਼ਦੂਰ ਨੂੰ ਤਾਂ ਬਚਾ ਲਿਆ ਗਿਆ ਜਦੋਂ ਕਿ ਦੋ ਅੰਦਰ ਹੀ ਫਸ ਗਏ, ਜਿਨਾਂ ਦੀ ਝੁਲਸਣ ਕਰਕੇ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਵਲੋਂ ਅੱਗ ਉੱਪਰ ਤਾਂ ਕਾਬੂ ਪਾ ਲਿਆ ਗਿਆ, ਪਰ ਜਦੋਂ ਤੱਕ ਉਹ ਪਹੁੰਚੇ ਉਦੋਂ ਤੱਕ ਦੋ ਵਿਅਕਤੀ ਝੁਲਸ ਚੁੱਕੇ ਸਨ। ਜਾਣਕਾਰੀ ਸਾਂਝੀ ਕਰਦੇ ਹੋਏ ਐਸ.ਐਚ.ਓ. ਨੇ ਦੱਸਿਆ ਕਿ ਦੋ ਮਜ਼ਦੂਰ ਇਸ ਵਿਚ ਝੁਲਸ ਗਏ ਹਨ, ਜਿਨਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇਕ ਹੋਰ ਜ਼ਖਮੀ ਹੋਇਆ ਹੈ, ਜਿਸ ਨੂੰ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਫੈਕਟਰੀ ਦੇ ਵਿਚ ਫਾਇਰ ਸੁਰੱਖਿਆ ਉਪਕਰਨ ਨਹੀਂ ਸਨ, ਇਸ ਸੰਬੰਧੀ ਵੀ ਅਸੀਂ ਜਾਂਚ ਕਰ ਰਹੇ ਹਨ। ਦੂਜੇ ਪਾਸੇ ਫਾਇਰ ਬ੍ਰਿਗੇਡ ਮੁਲਾਜ਼ਮ ਵਿਜੇ ਕੁਮਾਰ ਨੇ ਦੱਸਿਆ ਕਿ ਸਾਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਦੋ ਵਿਅਕਤੀਆਂ ਦੀ ਅੱਗ ਦੀ ਲਪੇਟ ਵਿਚ ਆ ਗਏ, ਜਿਨਾਂ ਨੂੰ ਬਾਅਦ ਵਿਚ ਐਂਬੂਲੈਂਸ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ । ਇਕ ਹੋਰ ਜ਼ਖ਼ਮੀ ਵੀ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ