ਮਹਾਕੁੰਭ ਵਿੱਚ ਸ਼ਰਧਾਲੂਆਂ ਦੀ ਆਮਦ, ਪ੍ਰਯਾਗਰਾਜ ਚ ਆਵਾਜਾਈ ਪ੍ਰਭਾਵਿਤ
ਪ੍ਰਯਾਗਰਾਜ, 17 ਫਰਵਰੀ (ਮੋਹਿਤ ਸਿੰਗਲਾ) - ਪ੍ਰਯਾਗਰਾਜ ਵਿਚ ਮਹਾਂਕੁੰਭ ਦੌਰਾਨ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਸੰਗਮ ਸਟੇਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਪ੍ਰਯਾਗਰਾਜ ਜੰਕਸ਼ਨ 'ਤੇ ਆਉਣ ਵਾਲੀਆਂ ਰੇਲਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਹਨ। ਸ਼ਹਿਰ ਦੀਆਂ ਸੜਕਾਂ 'ਤੇ ਜਾਮ ਹੈ, ਜਦੋਂ ਕਿ ਹਾਈਵੇਅ ਅਤੇ ਹੋਰ ਪ੍ਰਮੁੱਖ ਰੂਟਾਂ 'ਤੇ ਵਾਹਨ ਹੌਲੀ ਰਫ਼ਤਾਰ ਨਾਲ ਚੱਲ ਰਹੇ ਹਨ। ਫਾਫਾਮੌ, ਸੁਲੇਮਸਰਾਏ, ਸਰਾਏਇਨਾਇਤ, ਝੁਨਸੀ ਅਤੇ ਨੈਨੀ ਵਿਚ ਵੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਰੇਲਵੇ ਸਟੇਸ਼ਨਾਂ 'ਤੇ ਐਮਰਜੈਂਸੀ ਯੋਜਨਾਵਾਂ ਲਾਗੂ ਕਰ ਦਿੱਤੀਆਂ ਗਈਆਂ ਹਨ, ਅਤੇ ਆਰ.ਪੀ.ਐਫ. ਅਲਰਟ 'ਤੇ ਹੈ।