ਅਭੀਜੀਤ ਕਪਲੀਸ਼ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਡਿਪਟੀ ਕਮਿਸ਼ਨਰ ਲਾਇਆ

ਸ੍ਰੀ ਮੁਕਤਸਰ ਸਾਹਿਬ, 17 ਫ਼ਰਵਰੀ (ਰਣਜੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਅਭੀਜੀਤ ਕਪਲੀਸ਼ ਆਈ.ਏ.ਐਸ.(2015) ਨੂੰ ਸ੍ਰੀ ਮੁਕਤਸਰ ਸਾਹਿਬ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਅਭੀਜੀਤ ਕਪਲੀਸ਼ ਨਿਰਦੇਸ਼ਕ ਖਣਿਜ ਅਤੇ ਭੂ ਵਿਗਿਆਨ ਦੇ ਨਾਲ ਨਾਲ ਪੰਜਾਬ ਵਿਕਾਸ ਕਮਿਸ਼ਨ ਦੇ ਸਕੱਤਰ ਸਨ।