ਪਿਸਤੌਲ ਦੀ ਨੌਕ ’ਤੇ ਐਨ. ਆਰ. ਆਈ. ਪਰਿਵਾਰ ਨੂੰ ਲੁੱਟਿਆ
ਮਹਿਮਾ ਸਰਜਾ, (ਬਠਿੰਡਾ), 17 ਫਰਵਰੀ (ਬਲਦੇਵ ਸੰਧੂ)- ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿਖੇ ਇਕ ਪਰਿਵਾਰ ਵਲੋਂ ਮੁੰਡੇ ਦੇ ਵਿਆਹ ਸਮਾਗਮ ਲਈ ਰੱਖੇ ਗਏ ਜਾਗੋ ਪ੍ਰੋਗਰਾਮ ਤੋਂ ਵਾਪਿਸ ਮੁੜ ਰਹੇ ਐਨ. ਆਰ. ਆਈ. ਰਿਸ਼ਤੇਦਾਰਾਂ ਨੂੰ ਗੋਨਿਆਣਾ ਜੈਤੋ ਰੋਡ ਤੇ ਪੈਟਰੋਲ ਪੰਪ ਨਜ਼ਦੀਕ ਬੀਤੀ ਰਾਤ ਕਰੀਬ 11.45 ਵਜੇ ਲੁੱਟਰੇ ਗਰੋਹ ਵਲੋਂ ਪਿਸਤੌਲ ਦੀ ਨੌਕ ’ਤੇ ਸੋਨੇ ਦੇ ਗਹਿਣੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਹਮਲਾਵਰ ਕਾਰ ਵਿਚ ਸਵਾਰ ਸਨ। ਇਸ ਮਾਮਲੇ ਵਿਚ ਥਾਣਾ ਨੇਹੀਆਂ ਵਾਲਾ ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਬੀਤੀ ਰਾਤ ਵਾਪਰੀ ਘਟਨਾ ਵਿਚ ਸ਼ਾਮਿਲ ਦੋਸ਼ੀਆਂ ਨੂੰ ਫੜਨ ਲਈ ਟੀਮਾਂ ਬਣਾ ਦਿੱਤੀਆਂ ਹਨ। ਪਰਿਵਾਰ ਦਾ ਪਿੰਡ ਚੱਕ ਬਖਤੂ ਦੱਸਿਆ ਜਾ ਰਿਹਾ ਹੈ।