JALANDHAR WEATHER

12 ਸਾਲਾ ਲੜਕੇ ਦੀ ਟਰੈਕਟਰ ਟਰਾਲੀ ਵਲੋਂ ਦਰੜਣ ਕਾਰਨ ਮੌਤ

ਮੰਡੀ ਕਿੱਲਿਆਂਵਾਲੀ, (ਹਰਿਆਣਾ), 17 ਫਰਵਰੀ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ ਵਿਖੇ ਅੱਜ 12 ਸਾਲਾ ਲੜਕੇ ਦੀ ਟਰੈਕਟਰ ਟਰਾਲੀ ਵਲੋਂ ਦਰੜੇ ਜਾਣ ਕਰਕੇ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਦੀਪਕ ਕੁਮਾਰ ਪੁੱਤਰ ਵਿੱਕੀ ਰਾਮ ਵਜੋਂ ਹੋਈ ਹੈ। ਘਟਨਾ ਸਮੇਂ ਦੀਪਕ ਉਸਦੇ ਚਾਚਾ ਪ੍ਰਵੀਣ ਕੁਮਾਰ ਦੇ ਨਾਲ ਮੋਟਰ ਸਾਇਕਲ ’ਤੇ ਧਾਗਾ ਫੈਕਟਰੀ ਰੋਡ ’ਤੇ ਆਰ.ਓ ਤੋਂ ਪਾਣੀ ਲੈਣ ਗਿਆ ਸੀ। ਮਿ੍ਰਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਭੇਜ ਦਿੱਤਾ ਗਿਆ ਹੈ ਤੇ ਚਾਲਕ ਟਰੈਕਟਰ-ਟਰਾਲੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਪ੍ਰਵੀਣ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਦੀਪਕ ਮੋਟਰ ਸਾਇਕਲ ’ਤੇ ਉੱਤਰੇ ਸੀ। ਉਸੇ ਦੌਰਾਨ ਉੁਥੋਂ ਲੰਘਦੇ ਇਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਦੇ ਚਾਲਕ ਨੇ ਅਚਾਨਕ ਕੱਟ ਮਾਰਿਆ ਅਤੇ ਟਰਾਲੀ ਦੇ ਟਾਇਰਾਂ ਨੇ ਉਸ ਦੇ ਭਤੀਜੇ ਦੀਪਕ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਘਟਨਾ ਵਿਚ ਦੀਪਕ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ ਉਹ ਆਪ ਵਾਲ-ਵਾਲ ਬਚ ਗਿਆ। ਸੂਚਨਾ ਮਿਲਣ ’ਤੇ ਥਾਣਾ ਕਿੱਲਿਆਂਵਾਲੀ (ਆਰਜੀ) ਦੇ ਏ.ਐਸ.ਆਈ. ਹਰਬੰਸ ਸਿੰਘ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਏ.ਐਸ.ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੇ ਚਾਚਾ ਪ੍ਰਵੀਣ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਦੇ ਖਿਲਾਫ਼ ਬੀ.ਐਨ.ਐਸ. ਦੀ ਧਾਰਾ 106(1) ਦੇ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਚਾਲਕ ਦੀ ਭਾਲ ਵਿਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ