JALANDHAR WEATHER

ਭੁਚਾਲ ਦੀ ਸਥਿਤੀ ’ਤੇ ਅਧਿਕਾਰੀ ਰੱਖ ਰਹੇ ਹਨ ਨਜ਼ਰ- ਡਾ. ਜਿਤੇਂਦਰ ਸਿੰਘ

ਨਵੀਂ ਦਿੱਲੀ, 17 ਫਰਵਰੀ- ਧਰਤੀ ਵਿਗਿਆਨ ਮੰਤਰੀ ਡਾ. ਜਿਤੇਂਦਰ ਸਿੰਘ ਨੇ ਟਵੀਟ ਕਰ ਕਿਹਾ ਕਿ ਅੱਜ ਸਵੇਰੇ ਲਗਭਗ 5:36 ਵਜੇ ਦਿੱਲੀ ਅਤੇ ਆਲੇ-ਦੁਆਲੇ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕਿਆਂ ਤੋਂ ਬਾਅਦ, ਅਧਿਕਾਰੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੇ ਹੋਏ ਹਨ ਅਤੇ ਪੇਸ਼ੇਵਰ ਮਾਹਰਾਂ ਦੇ ਨਾਲ-ਨਾਲ ਧਰਤੀ ਵਿਗਿਆਨ ਮੰਤਰਾਲੇ ਦੇ ਅਧਿਕਾਰੀ ਲਗਾਤਾਰ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ, ਵਿਭਾਗ ਦੁਆਰਾ ਆਪਣੇ ਵੱਖ-ਵੱਖ ਸੰਚਾਰ ਚੈਨਲਾਂ ਅਤੇ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਨਿਯਮਤ ਅਪਡੇਟ ਸਾਂਝੇ ਕੀਤੇ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ