ਪ੍ਰਸਿੱਧ ਸਨਅਤਕਾਰ ਨਵੀਨ ਜਿੰਦਲ ਨੇ ਪਰਿਵਾਰ ਸਮੇਤ ਸੰਗਮ ’ਚ ਲਗਾਈ ਡੁਬਕੀ



ਪ੍ਰਯਾਗਰਾਜ, (ਲਖਨਊ), 17 ਫਰਵਰੀ- ਪ੍ਰਸਿੱਧ ਸਨਅਤਕਾਰ ਅਤੇ ਹਰਿਆਣਾ ਦੇ ਕੁਰੂਕਸ਼ੇਤਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਨਵੀਨ ਜਿੰਦਲ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਪ੍ਰਯਾਗਰਾਜ ਮਹਾਕੁੰਭ ਵਿਖੇ ਤ੍ਰਿਵੈਣੀ ਵਿਚ ਸ਼ਰਧਾ ਅਤੇ ਆਸਥਾ ਦੀ ਡੁਬਕੀ ਲਗਾਈ । ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਮਾਤਾ, ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਅਤੇ ਹਿਸਾਰ ਤੋਂ ਵਿਧਾਇਕਾ ਸਵਿਤਰੀ ਜਿੰਦਲ, ਪਤਨੀ ਸ਼ਾਲੂ ਜਿੰਦਲ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ। ਦੱਸਣਯੋਗ ਹੈ ਕਿ ਜਿੰਦਲ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਮਹਾਕੁੰਭ ਦੀ ਤਸਵੀਰ ਵਾਲੀਆਂ ਭਗਵੇਂ ਰੰਗ ਦੀਆਂ ਟੀ ਸ਼ਰਟਾਂ ਪਹਿਣੀਆਂ ਹੋਈਆਂ ਸਨ ।